ਯੂ. ਕੇ. : ਸਾਹਮਣੇ ਆਈ ਸੰਸਦੀ ਮੈਂਬਰਾਂ ਦੀ ''ਪੋਰਨ ਹਿਸਟਰੀ''

01/08/2018 9:14:09 PM

ਲੰਡਨ — ਬ੍ਰਿਟੇਨ ਦੀ ਸੰਸਦ 'ਚ ਲੱਗੇ ਕੰਪਿਊਟਰਾਂ ਤੋਂ ਸਾਲ 2017 ਦੇ ਆਖਿਰ 'ਚ ਰੋਜ਼ਾਨਾ ਕਰੀਬ 160 ਵਾਰ ਅਸ਼ਲੀਲ ਵੈੱਬਸਾਈਟਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਬ੍ਰਿਟੇਨ ਦੀ ਪ੍ਰੈਸ ਐਸੋਸੀਏਸ਼ਨ (ਪੀ. ਏ.) ਨੇ ਇਹ ਰਿਪੋਰਟ ਦਿੱਤੀ ਹੈ। ਪੀ. ਏ. ਫ੍ਰੀਡਮ ਆਫ ਇੰਫਾਰਮੇਸ਼ਨ (ਐੱਫ. ਓ. ਆਈ.) ਵੱਲੋਂ ਹਾਸਲ ਅੰਕੜਿਆਂ ਮੁਤਾਬਕ ਪਿਛਲੇ ਸਾਲ ਜੂਨ 'ਚ ਹੋਈਆਂ ਆਮ ਚੋਣਾਂ ਤੋਂ ਬਾਅਦ ਸੰਸਦੀ ਨੈੱਟਵਰਕ ਨਾਲ ਜੁੜੇ ਉਪਕਰਣਾਂ ਤੋਂ 24,473 ਵਾਰ ਅਸ਼ਲੀਲ ਵੈੱਬਸਾਈਟਾਂ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ। 
ਪ੍ਰਧਾਨ ਮੰਤਰੀ ਥੈਰੇਸਾ ਮੇਅ ਵੈਸਟਮਿੰਸਟਰ 'ਚ ਜਿਨਸੀ ਸਬੰਧਾਂ ਦੇ ਦੋਸ਼ਾਂ ਨਾਲ ਜੂਝ ਰਹੀ ਹੈ। ਉਨ੍ਹਾਂ ਨੂੰ ਪਿਛਲੇ ਮਹੀਨੇ ਆਪਣੇ ਪੁਰਾਣੇ ਦੋਸਤ ਅਤੇ ਮੰਤਰੀ ਡੈਮੀਅਨ ਗ੍ਰੀਨ ਨੂੰ ਬਰਖਾਸਤ ਕਰਨਾ ਪਿਆ ਸੀ ਕਿਉਂਕਿ ਸਾਲ 2008 'ਚ ਵੈਸਟਮਿੰਸਟਰ ਦਫਤਰ 'ਚ ਉਨ੍ਹਾਂ ਦੇ ਕੰਪਿਊਟਰ 'ਚ ਅਸ਼ਲੀਲ ਸਮੱਗਰੀ ਮਿਲਣ ਦੇ ਦਾਅਵੇ ਨੂੰ ਲੈ ਕੇ ਉਨ੍ਹਾਂ ਨੇ ਪੁਲਸ ਨੂੰ ਗੁਮਰਾਹ ਕੀਤਾ ਸੀ। ਸੰਸਦੀ ਇੰਟਰਨੈੱਟ ਦਾ ਇਸਤੇਮਾਲ ਸੰਸਦੀ ਮੈਂਬਰ, ਉੱਚ ਸਦਨ ਦੇ ਮੈਂਬਰ ਅਤੇ ਉਨ੍ਹਾਂ ਦਾ ਸਟਾਫ ਕਰਦਾ ਹੈ। 
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਕੋਸ਼ਿਸ਼ਾਂ ਜਾਣ-ਬੁਝ ਕੇ ਨਹੀਂ ਕੀਤੀਆਂ ਗਈਆਂ ਅਤੇ ਹਾਲ ਹੀ ਦੇ ਸਾਲਾਂ 'ਚ ਇਸ 'ਚ ਗਿਰਾਵਟ ਆਈ ਹੈ। ਸੰਸਦੀ ਬੁਲਾਰੇ ਨੇ ਪੀ. ਏ. ਨੂੰ ਦੱਸਿਆ ਕਿ ਸੰਸਦ ਦੇ ਕੰਪਿਊਟਰ ਨੈੱਟਵਰਕ 'ਤੇ ਸਾਰੀਆਂ ਅਸ਼ਲੀਲ ਵੈੱਬਸਾਈਟਾਂ ਬਲਾਕ ਹਨ।


Related News