ਗਾਇਕ ਅੰਮ੍ਰਿਤ ਮਾਨ ਤੇ ਸੋਨੂੰ ਸੂਦ ਜਲਦ ਲੈ ਕੇ ਆ ਰਹੇ ਕੁਝ ਨਵਾਂ, ਸਾਹਮਣੇ ਆਈ ਪਿਆਰੀ ਝਲਕ

06/21/2024 5:39:56 PM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਅੰਮ੍ਰਿਤ ਮਾਨ ਜਲਦ ਹੀ ਸੋਨੂੰ ਸੂਦ ਨਾਲ ਕੁਝ ਨਵਾਂ ਲੈ ਕੇ ਆਉਣ ਵਾਲੇ ਹਨ। ਅੰਮ੍ਰਿਤ ਮਾਨ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਤੁਸੀਂ ਵੇਖ ਸਕਦੇ ਹੋ ਸੋਨੂੰ ਸੂਦ ਤੇ ਅੰਮ੍ਰਿਤ ਮਾਨ ਇੱਕਠੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਅੰਮ੍ਰਿਤ ਮਾਨ ਨੇ ਕੈਪਸ਼ਨ 'ਚ ਲਿਖਿਆ, ''ਹਵਾਵਾਂ ਦਾ ਰੁੱਖ਼ ਸਾਫ਼ ਦੱਸ ਰਿਹੈ... 'ਤੂਫ਼ਾਨ ਨੁਕਸਾਨ ਕਰੇਗਾ'...ਤਿਆਰੀ ਰੱਖਿਓ।' 

PunjabKesari

ਇਸ ਤੋਂ ਲੱਗਦਾ ਹੈ ਕਿ ਅੰਮ੍ਰਿਤ ਮਾਨ ਤੇ ਸੋਨੂੰ ਸੂਦ ਦਰਸ਼ਕਾਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ। ਅੰਮ੍ਰਿਤ ਮਾਨ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ਤਸਵੀਰ 'ਚ ਦੋਵੇਂ ਜਣੇ ਡਬਿੰਗ ਰੂਮ 'ਚ ਦਿਖਾਈ ਦੇ ਰਹੇ ਹਨ। ਜਿਉਂ ਹੀ ਅੰਮ੍ਰਿਤ ਮਾਨ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਤਾਂ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ 'ਤੇ ਕੁਮੈਂਟਸ ਕੀਤੇ ਹਨ। 

ਸੋਨੂੰ ਸੂਦ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਹਨ ਕਿਉਂਕਿ ਉਨ੍ਹਾਂ ਨੇ ਲਾਕਡਾਊਨ ਦੇ ਦੌਰਾਨ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਹ ਅਕਸਰ ਲੋੜਵੰਦਾਂ ਦੀ ਮਦਦ ਕਰਦੇ ਹੋਏ ਦਿਖਾਈ ਦਿੰਦੇ ਹਨ। ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਜਦੋਂਕਿ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਹਿੱਟ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ 'ਚ ਵੀ ਨਿੱਤਰੇ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ। ਹੁਣ ਅੰਮ੍ਰਿਤ ਮਾਨ ਸੋਨੂੰ ਸੂਦ ਦੇ ਨਾਲ ਕੁਝ ਨਵਾਂ ਕਰਨ ਦੇ ਲਈ ਤਿਆਰ ਹਨ। 


sunita

Content Editor

Related News