ਸਰਜਰੀ ਤੋਂ ਬਾਅਦ ਰਾਖੀ ਸਾਵੰਤ ਦੀ ਪਹਿਲੀ ਵੀਡੀਓ ਆਈ ਸਾਹਮਣੇ

05/28/2024 9:27:36 AM

ਮੁੰਬਈ (ਬਿਊਰੋ): ਟੀ.ਵੀ ਦੀ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹੈ। ਪਿਛਲੇ ਦਿਨੀਂ ਅਦਾਕਾਰਾ ਨੇ ਆਪਣੀ ਬੱਚੇਦਾਨੀ 'ਚ  ਟਿਊਮਰ ਹੋਣ ਕਰਕੇ ਸਰਜਰੀ ਕਰਵਾਈ ਹੈ। ਇਸ ਦੇ ਨਾਲ ਹੀ ਆਪ੍ਰੇਸ਼ਨ ਤੋਂ ਬਾਅਦ ਰਾਖੀ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਦਰਦ ਨਾਲ ਤੜਫਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਰਾਖੀ ਦੇ ਪਹਿਲੇ ਸਾਬਕਾ ਪਤੀ ਰਿਤੇਸ਼ ਸਿੰਘ ਨੇ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Ritesh Kumar (@riteshsinghofficialbb15)

style="text-align: justify;"> 

 

ਦੱਸ ਦਈਏ ਕਿ ਜੋ ਵੀਡੀਓ ਸਾਹਮਣੇ ਆਇਆ ਹੈ, ਉਸ 'ਚ ਸਾਫ਼  ਦੇਖਿਆ ਜਾ ਸਕਦਾ ਹੈ ਕਿ ਰਾਖੀ ਦਰਦ ਨਾਲ ਤੜਫ ਰਹੀ ਹੈ ਅਤੇ ਉਹ ਸਿੱਧੀ ਖੜ੍ਹੇ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਸ ਕੋਲੋਂ ਖੜ੍ਹਾ ਨਹੀਂ ਹੋਇਆ ਜਾ ਰਿਹਾ ਹੈ।  ਇਸ ਦੌਰਾਨ ਰਾਖੀ ਦੇ ਨਾਲ ਇੱਕ ਨਰਸ ਵੀ ਹੈ ਜੋ ਉਸਦੀ ਮਦਦ ਕਰ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਰਿਤੇਸ਼ ਨੇ ਕੈਪਸ਼ਨ 'ਚ ਲਿਖਿਆ ਕਿ ਅੱਜ ਮੈਂ ਬਹੁਤ ਖੁਸ਼ ਹਾਂ, ਰਾਖੀ ਜੀ ਜਲਦ ਹੀ ਸਾਡੇ ਵਿਚਕਾਰ ਹੋਵੇਗੀ, ਅੱਜ ਉਨ੍ਹਾਂ ਨੂੰ ਚੱਲਦੇ ਦੇਖ ਕੇ ਚੰਗਾ ਲੱਗਾ, ਰੱਬ ਅਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਹੁਣ ਰਿਤੇਸ਼ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਗਈ ਹੈ ਅਤੇ ਨਾਲ ਹੀ ਯੂਜ਼ਰਸ ਇਸ 'ਤੇ ਆਪਣੀ ਜ਼ਬਰਦਸਤ ਫੀਡਬੈਕ ਵੀ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ 'ਨੀ ਮੈਂ ਸੱਸ ਕੁੱਟਣੀ 2' ਫਿਲਮ ਦਾ ਮਜ਼ੇਦਾਰ ਟਾਈਟਲ ਗੀਤ ਹੋਇਆ ਰਿਲੀਜ਼

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਖੀ ਨੂੰ ਪੇਟ ਅਤੇ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਬਾਅਦ 'ਚ ਖਬਰਾਂ ਆਈਆਂ ਕਿ ਰਾਖੀ ਨੂੰ ਟਿਊਮਰ ਹੈ ਅਤੇ ਉਸ ਦੀ ਸਰਜਰੀ ਹੋਵੇਗੀ। ਇਸ ਦੇ ਨਾਲ ਹੀ, ਹੁਣ ਅਦਾਕਾਰਾ ਦੀ ਸਰਜਰੀ ਹੋ ਗਈ ਹੈ, ਪਰ ਉਹ ਅਜੇ ਵੀ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Anuradha

Content Editor

Related News