ਨਰਿੰਦਰ ਮੋਦੀ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, ਇਸ ਦਿਨ ਚੁੱਕਣਗੇ PM ਅਹੁਦੇ ਦੀ ਸਹੁੰ
Friday, Jun 07, 2024 - 12:56 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਵਿਚ ਭਾਜਪਾ ਪਾਰਟੀ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਨੂੰ ਮਿਲੇ ਬਹੁਮਤ ਮਗਰੋਂ ਹੁਣ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਨਰਿੰਦਰ ਮੋਦੀ ਨੂੰ NDA ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਹੈ। ਸੰਸਦ ਭਵਨ ਵਿਚ NDA ਸੰਸਦੀ ਦਲ ਦੀ ਬੈਠਕ ਵਿਚ ਰਾਜਨਾਥ ਸਿੰਘ ਨੇ ਇਹ ਪ੍ਰਸਤਾਵ ਰੱਖਿਆ। ਇਸ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਰਾਜਨਾਥ ਸਿੰਘ ਨੇ ਕਿਹਾ ਮੈਂ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਅੱਜ ਅਸੀਂ ਇੱਥੇ NDA ਦਾ ਆਗੂ ਚੁਣਨ ਆਏ ਹਾਂ। ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਇਨ੍ਹਾਂ ਸਾਰੇ ਅਹੁਦਿਆਂ ਲਈ ਸਭ ਤੋਂ ਢੁੱਕਵਾਂ ਹੈ। ਭਾਜਪਾ ਦੀ ਅਗਵਾਈ ਵਾਲੇ NDA ਦੇ ਵਿਸਥਾਰ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਲਈ ਗਠਜੋੜ ਕੋਈ ਫ਼ਰਜ਼ ਨਹੀਂ ਸਗੋਂ ਵਚਨਬੱਧਤਾ ਹੈ। ਇਸ ਦੌਰਾਨ ਸਾਰਿਆਂ ਦੀ ਸਹਿਮਤੀ ਨਾਲ ਇਹ ਪ੍ਰਸਤਾਵ ਪਾਸ ਕੀਤਾ ਗਿਆ। ਪ੍ਰਸਤਾਵ ਦੌਰਾਨ ਟੀ. ਡੀ. ਪੀ. ਸੁਪਰੀਮੋ ਚੰਦਰਬਾਬੂ ਨਾਇਡੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੰਚ 'ਤੇ ਮੌਜੂਦ ਰਹੇ।
ਇਹ ਵੀ ਪੜ੍ਹੋ- ਕਿੰਨਾ ਸੌਖਾ ਹੋਵੇਗਾ ਨਵੀਂ NDA ਸਰਕਾਰ ਦਾ ਪੰਜ ਸਾਲ ਦਾ ਸਫਰ!
ਦੱਸ ਦੇਈਏ ਕਿ ਅੱਜ ਨਰਿੰਦਰ ਮੋਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਸਹੁੰ ਚੁੱਕ ਸਮਾਰੋਹ ਐਤਵਾਰ ਯਾਨੀ ਕਿ 9 ਜੂਨ ਨੂੰ ਹੋਵੇਗਾ। ਇਸ ਤੋਂ ਪਹਿਲਾਂ NDA ਦੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰ ਮੋਦੀ ਨੂੰ ਆਪਣਾ ਨੇਤਾ ਚੁਣਨ ਲਈ ਸੰਸਦ ਪਹੁੰਚੇ। ਮੋਦੀ ਤੇਲੁਗੂ ਦੇਸ਼ਮ ਪਾਰਟੀ ਸੁਪਰੀਮੋ ਐੱਨ. ਚੰਦਰਬਾਬੂ ਨਾਇਡੂ, ਜਨਤਾ ਦਲ ਯੂਨਾਈਟੇਡ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਹੋਰ NDA ਨੇਤਾਵਾਂ ਨਾਲ ਸਰਕਾਰ ਦੇ ਗਠਨ ਲਈ ਰਸਮੀ ਰੂਪ ਨਾਲ ਦਾਅਵਾ ਪੇਸ਼ ਕਰਨ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ NDA ਨੇ ਲੋਕ ਸਭਾ ਚੋਣਾਂ ਵਿਚ 293 ਸੀਟਾਂ ਜਿੱਤ ਕੇ ਬਹੁਮਤ ਦਾ ਅੰਕੜਾ ਪਾਰ ਕੀਤਾ ਸੀ। ਹਾਲਾਂਕਿ, ਭਾਜਪਾ ਇਕੱਲੀ ਸਿਰਫ 240 ਸੀਟਾਂ ਹਾਸਲ ਕਰ ਸਕੀ, ਜੋ ਕਿ 2019 ਦੇ ਮੁਕਾਬਲੇ ਬਹੁਤ ਘੱਟ ਹੈ।
ਇਹ ਵੀ ਪੜ੍ਹੋ- ਨਿਤੀਸ਼-ਨਾਇਡੂ ਦੇ ਦਬਾਅ ਦਾ ਤੋੜ ਲੱਭ ਰਹੀ ਹੈ BJP, ਮੰਤਰਾਲਿਆਂ ਦੀ ਵੰਡ ’ਤੇਸਖਤ ਰਵੱਈਆ ਅਪਣਾਉਣ ਦੀ ਤਿਆਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8