ਯੂ. ਕੇ. : ਓਮੀਕਰੋਨ ਨਾਲ ਨਜਿੱਠਣ ਲਈ ਹਸਪਤਾਲਾਂ ਵੱਲੋਂ ਫੌਜੀ ਮਦਦ ਦੀ ਅਪੀਲ

Thursday, Jan 13, 2022 - 05:59 PM (IST)

ਯੂ. ਕੇ. : ਓਮੀਕਰੋਨ ਨਾਲ ਨਜਿੱਠਣ ਲਈ ਹਸਪਤਾਲਾਂ ਵੱਲੋਂ ਫੌਜੀ ਮਦਦ ਦੀ ਅਪੀਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਗ੍ਰੇਟਰ ਮਾਨਚੈਸਟਰ ਅਤੇ ਉੱਤਰੀ ਆਇਰਲੈਂਡ ਦੇ ਹਸਪਤਾਲਾਂ ਨੇ ਕੋਵਿਡ ਨਾਲ ਨਜਿੱਠਣ ਲਈ ਫੌਜੀ ਮਦਦ ਦੀ ਬੇਨਤੀ ਕੀਤੀ ਹੈ। ਲੰਡਨ ’ਚ ਕੋਰੋਨਾ ਵਾਇਰਸ ਦੇ ਦਾਖਲੇ ਘੱਟ ਹੁੰਦੇ ਜਾਪਦੇ ਹਨ ਪਰ ਓਮੀਕਰੋਨ ਦੇ ਮਾਮਲੇ ਹੁਣ ਦੇਸ਼ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸਿਹਤ ਅਧਿਕਾਰੀ ਫੌਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ ਕਿਉਂਕਿ ਲੱਗਭਗ 1,30,000 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਵਾਇਰਸ ਨਾਲ ਸਬੰਧਤ ਮੌਤਾਂ ਵੀ 11 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ।

ਮਾਨਚੈਸਟਰ ਦੇ ਹਸਪਤਾਲਾਂ ’ਚ ਤਕਰੀਬਨ 15 ਫੀਸਦੀ ਸਟਾਫ ਘਰਾਂ ’ਚ ਇਕਾਂਤਵਾਸ 'ਚ ਹੈ ਅਤੇ ਭਾਰੀ ਦਬਾਅ ਮੁੱਖ ਤੌਰ ’ਤੇ ਜਨਰਲ ਬੈੱਡਾਂ ’ਤੇ ਹੈ, ਜੋ 90 ਫੀਸਦੀ ਤੋਂ ਵੱਧ ਭਰੇ ਹੋਏ ਹਨ, ਜਦਕਿ ਕੁਝ ਗ਼ੈਰ-ਜ਼ਰੂਰੀ ਸਰਜਰੀਆਂ ਨੂੰ ਪਿਛਲੇ ਹਫਤੇ ਹੀ ਰੋਕ ਦਿੱਤਾ ਗਿਆ ਸੀ। ਇਸ ਲਈ ਫੌਜੀਆਂ ਨੂੰ ਬੈੱਡਾਂ ’ਚ ਰਹਿਣ ਵਾਲਿਆਂ ਲਈ ਹਾਈਡ੍ਰੇਸ਼ਨ ਅਤੇ ਪੋਸ਼ਣ ਸਮੇਤ ਬੁਨਿਆਦੀ ਦੇਖਭਾਲ ’ਚ ਮਦਦ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਇਸ ਦੌਰਾਨ ਉੱਤਰੀ ਆਇਰਲੈਂਡ ਵੱਲੋਂ ਵੀ ਫੌਜੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ।


author

Manoj

Content Editor

Related News