ਉਦੈਪੁਰ ਦਰਜੀ ਕਤਲਕਾਂਡ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਬਿਆਨ ਆਇਆ ਸਾਹਮਣੇ, ਦਿੱਤੀ ਸਲਾਹ
Thursday, Jun 30, 2022 - 04:59 PM (IST)
ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸਾਰੇ ਧਰਮਾਂ ਦਾ ਸਨਮਾਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਵੱਖ-ਵੱਖ ਭਾਈਚਾਰੇ ਦੇ ਲੋਕ ਦੁਨੀਆ ਭਰ ’ਚ ਸਦਭਾਵਨਾ ਅਤੇ ਸਦਭਾਵਨਾ ਸ਼ਾਂਤੀਪੂਰਨ ਮਾਹੌਲ ’ਚ ਰਹਿ ਸਕਣ। ਉਨ੍ਹਾਂ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਉਦੈਪੁਰ ’ਚ ਇਕ ਦਰਜੀ ਦੇ ਕੀਤੇ ਗਏ ਕਤਲ ਤੋਂ ਬਾਅਦ ਪੈਦਾ ਹੋਏ ਫਿਰਕੂ ਤਣਾਅ ਵਿਚਾਲੇ ਇਹ ਟਿੱਪਣੀ ਕੀਤੀ। ਦੁਜਾਰਿਕ ਨੂੰ ਇਹ ਪੁੱਛਿਆ ਗਿਆ ਸੀ ਕਿ ਕੀ ਸੰਯੁਕਤ ਰਾਸ਼ਟਰ ਮੁਖੀ ਕਨ੍ਹਈਆ ਲਾਲ ਦੇ ਕਤਲ ਤੋਂ ਬਾਅਦ ਭਾਰਤ ’ਚ ਧਾਰਮਿਕ ਤਣਾਅ ਫਿਰ ਤੋਂ ਵੱਧਣ ’ਤੇ ਕੋਈ ਟਿੱਪਣੀ ਕਰਨਗੇ।
ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਪੁਆਏ ਵੈਣ, ਇਟਲੀ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ
ਦੁਜਾਰਿਕ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਸਾਨੂੰ ਬਹੁਤ ਉਮੀਦ ਹੈ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਨ ਅਤੇ ਦੁਨੀਆ ਭਰ ’ਚ ਇਹ ਯਕੀਨੀ ਕਰਨ ਦੀ ਮੰਗ ਕਰਦੇ ਹਾਂ ਕਿ ਵੱਖ-ਵੱਖ ਭਾਈਚਾਰੇ ਦੇ ਲੋਕ ਸ਼ਾਂਤੀਪੂਰਨ ਮਾਹੌਲ ’ਚ ਰਹਿ ਸਕਣ। ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜੁਬੈਰ ਦੀ ਗਿ੍ਰਫ਼ਤਾਰੀ ਨਾਲ ਸਬੰਧਤ ਇਕ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਵਿਅਕਤੀ ਦੇ ਮੌਲਿਕ ਅਧਿਕਾਰ ’ਚ ਯਕੀਨ ਰੱਖਦੇ ਹਾਂ। ਅਸੀਂ ਪੱਤਰਕਾਰਾਂ ਦੇ ਆਪਣੇ ਆਪ ਨੂੰ ਜ਼ਾਹਰ ਕਰਨ ਦੇ ਮੌਲਿਕ ਅਧਿਕਾਰ ਵਿਚ ਭਰੋਸਾ ਰੱਖਦੇ ਹਾਂ ਅਤੇ ਅਸੀਂ ਲੋਕਾਂ ਵੱਲੋਂ ਹੋਰ ਭਾਈਚਾਰੇ ਅਤੇ ਧਰਮਾਂ ਦਾ ਸਨਮਾਨ ਕੀਤਾ ਜਾਣ ਦੀਆਂ ਬੁਨਿਆਦੀ ਲੋੜਾਂ ’ਚ ਵੀ ਯਕੀਨ ਰੱਖਦੇ ਹਾਂ। ਦਿੱਲੀ ਪੁਲਸ ਨੇ ਇਕ ਇਤਰਾਜ਼ਯੋਗ ਟਵੀਟ ਨੂੰ ਲੈ ਕੇ ਸੋਮਵਾਰ ਨੂੰ ਜੁਬੈਰ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਨੇ ਇਹ ਟਵੀਟ ਇਕ ਹਿੰਦੂ ਦੇਵਤਾ ਨੂੰ ਲੈ ਕੇ 2018 ’ਚ ਕੀਤਾ ਸੀ।
ਇਹ ਵੀ ਪੜ੍ਹੋ: ਖ਼ੂਨ ਹੋਇਆ ਚਿੱਟਾ, ਕਪੂਰਥਲਾ ਵਿਖੇ ਜ਼ਮੀਨ ਖ਼ਾਤਿਰ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ