UAE ਦੇ ਲੱਖਾਂ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ, ਜਾਣੋ ਕੀਮਤ

01/27/2022 6:55:41 PM

ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ (UAE) ਵਿੱਚ ਰਹਿ ਰਹੇ ਲੱਖਾਂ ਭਾਰਤੀਆਂ ਲਈ ਖੁਸ਼ਖਬਰੀ ਹੈ। ਯੂ.ਏ.ਈ. ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਇਆ (UAE India Airfares) ਬਹੁਤ ਸਸਤਾ ਹੋ ਗਿਆ ਹੈ। ਭਾਰਤ ਦੇ 13 ਸ਼ਹਿਰਾਂ ਲਈ ਹੁਣ ਕਰੀਬ 250 ਦਿਰਹਮ ਜਾਂ 5111 ਰੁਪਏ ਖਰਚ ਕਰਨੇ ਹੋਣਗੇ। ਯੂਏਈ ਦੀ ਬਹੁਤ ਘੱਟ ਕੀਮਤ 'ਤੇ ਜਹਾਜ਼ ਸੇਵਾ ਦੇਣ ਵਾਲੀ ਕੰਪਨੀ ਏਅਰ ਅਰਬੀਆ ਨੇ ਇੱਕ ਪਾਸੇ ਲਈ ਇਸ ਸਸਤੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹੀ ਨਹੀਂ ਅਲ ਅਰਬੀਆ ਨੇ ਅਲ ਖੈਮਾਹ ਅਤੇ ਸ਼ਾਰਜਾਹ ਏਅਰਪੋਰਟ ਲਈ ਸ਼ਟਲ ਬੱਸ ਸੇਵਾ ਵੀ ਸ਼ੁਰੂ ਕੀਤੀ ਹੈ।

ਅਲ ਅਰਬੀਆ ਨੇ ਜਿਹੜੇ ਭਾਰਤੀ ਸ਼ਹਿਰਾਂ ਲਈ ਇਹ ਉਡਾਣ ਸੇਵਾ ਸ਼ੁਰੂ ਕੀਤੀ ਹੈ, ਉਹਨਾਂ ਵਿਚ ਦਿੱਲੀ, ਮੁੰਬਈ, ਹੈਦਰਾਬਾਦ, ਜੈਪੁਰ, ਬੈਂਗਲੁਰੂ, ਅਹਿਮਦਾਬਾਦ, ਗੋਵਾ, ਕਾਲੀਕਟ, ਕੋਚੀ, ਤ੍ਰਿਵੇਂਦਰਮ, ਚੇਨ‍ਈ, ਕੋਯੰਬੂਰ ਅਤੇ ਨਾਗਪੁਰ ਸ਼ਾਮਲ ਹਨ। ਅਲ ਅਰਬੀਆ ਨੇ ਦੱਸਿਆ ਕਿ ਉਸਦੀ ਸ਼ਟਲ ਬੱਸ ਸੇਵਾ ਅਲ ਖੈਮਾਹ ਅਤੇ ਸ਼ਾਰਜਾਹ ਲਈ ਦਿਨ ਵਿੱਚ 3 ਵਾਰ ਚਲੇਗੀ। ਇਸ ਦੇ ਲਈ 30 ਦਿਰਹਮ ਚੁਕਾਉਣੇ ਹੋਣਗੇ। ਯੂਏਈ ਆਉਣ ਵਾਲੇ ਯਾਤਰੀਆਂ ਨੂੰ ਬੀਤੀ 17 ਜਨਵਰੀ ਤੋਂ ਹੀ ਮਹਾਰਾਸ਼ਟਰ ਵਿੱਚ 7 ਦਿਨ ਹੋਮ ਕੁਆਰੰਟੀਨ ਵਿੱਚ ਨਹੀਂ ਰਹਿਣਾ ਪੈ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਕੈਨੇਡਾ ਸਰਹੱਦ 'ਤੇ ਮਾਰੇ ਗਏ ਭਾਰਤੀ ਪਰਿਵਾਰ ਦੇ ਮੈਂਬਰਾਂ ਦੀ ਹੋਈ ਸ਼ਨਾਖ਼ਤ

ਇਹੀ ਨਹੀਂ ਯੂਏਈ ਆਉਣ ਵਾਲੇ ਨੂੰ ਹੁਣ ਯੂਏਈ ਆਉਣ 'ਤੇ ਪੀਸੀਆਰ ਟੈਸ‍ਟ ਨਹੀਂ ਕਰਾਉਣਾ ਹੋਵੇਗਾ। ਇਸ ਤੋਂ ਪਹਿਲਾਂ 7 ਜਨਵਰੀ ਨੂੰ ਭਾਰਤ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਆਉਣ 'ਤੇ 7 ਦਿਨਾਂ ਤੱਕ ਘਰ ਵਿਚ ਕੁਆਰੰਟੀਨ ਰਹਿਣਾ ਹੋਵੇਗਾ। ‍‍‍‍‍‍‍‍‍‍‍‍‍‍‍‍‍‍‍‍‍‍‍‍‍‍ ਦੁਬਈ ਦੇ ਟ੍ਰੈਵਲ ਏਜੰਟ ਮੁਤਾਬਕ ਭਾਰਤ ਦਾ ਹਵਾਈ ਕਿਰਾਇਆ ਘੱਟ ਹੋ  ਗਿਆ ਹੈ।

ਭਾਰਤੀਆਂ ਲਈ ਵੱਡੀ ਰਾਹਤ 
ਟ੍ਰੈਵਲ ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਉਡਾਣਾਂ ਨੂੰ ਫਿਰ ਤੋਂ ਬੰਦ ਕੀਤਾ ਜਾ ਸਕਦਾ ਹੈ। ਇਸੇ ਕਾਰਨ ਲੋਕ ਯਾਤਰਾ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਹਾਲਾਂਕਿ ਅਜੇ ਵੀ ਕੁਝ ਏਅਰਲਾਈਨ‍ਜ਼ ਦਾ ਕਿਰਾਇਆ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਲਈ 300 ਦਿਰਹਮ ਦਿਖਾਇਆ ਜਾ ਰਿਹਾ ਹੈ। ਹਵਾਈ ਕਿਰਾਇਆ ਘੱਟ ਹੋਣ 'ਤੇ ਉਹਨਾਂ ਭਾਰਤੀਆਂ ਨੂੰ ਬਹੁਤ ਮਦਦ ਮਿਲ ਸਕਦੀ ਹੈ ਜੋ ਭਾਰਤ ਆਉਣਾ ਚਾਹੁੰਦੇ ਹਨ ਪਰ ਕਿਰਾਇਆ ਜ਼ਿਆਦਾ ਹੋਣ ਕਾਰਨ ਭਾਰਤ ਨਹੀਂ ਆ ਪਾ ਰਹੇ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


Vandana

Content Editor

Related News