UAE ’ਚ ਚੱਲ ਰਿਹੈ ਮੰਦਰ ਨਿਰਮਾਣ ਦਾ ਕਾਰਜ, PM ਮੋਦੀ ਨੇ ਰੱਖੀ ਸੀ ਨੀਂਹ

Saturday, Feb 15, 2020 - 03:12 PM (IST)

UAE  ’ਚ ਚੱਲ ਰਿਹੈ ਮੰਦਰ ਨਿਰਮਾਣ ਦਾ ਕਾਰਜ, PM ਮੋਦੀ ਨੇ ਰੱਖੀ ਸੀ ਨੀਂਹ

ਆਬੂਧਾਬੀ— ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ਦੇ ਪਹਿਲੇ ਹਿੰਦੂ ਮੰਦਰ ਦੇ ਨਿਰਮਾਣ ’ਚ ਮਹੱਤਵਪੂਰਣ ਪੜਾਅ ਪੂਰਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇਸ ਦੀ ਨੀਂਹ ਨੂੰ ਪਹਿਲੀ ਵਾਰ ਕੰਕਰੀਟ ਨਾਲ ਭਰਨ ਦਾ ਕੰਮ ਪੂਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ’ਚ ਸੰਯੁਕਤ ਰਾਜ ਅਮੀਰਾਤ ’ਚ ਦੁਬਈ ਦੇ ਓਪੇਰਾ ਹਾਊਸ ਤੋਂ ਵੀਡੀਓ ਕਾਨਫਰੰਸ ਰਾਹੀਂ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ (ਬੀ. ਏ. ਪੀ. ਐੱਸ) ਮੰਦਰ ਦੀ ਨੀਂਹ ਰੱਖੀ ਸੀ। 


ਯੂ. ਏ. ਈ. ’ਚ ਭਾਰਤ ਦੇ ਅੰਬੈਸਡਰ ਪਵਨ ਕਪੂਰ ਅਤੇ ਦੁਬਈ ’ਚ ਭਾਰਤ ਦੇ ਕੌਂਸਲ ਜਨਰਲ ਵਿਪੁਲ, ਭਾਈਚਾਰਕ ਵਿਕਾਸ ਅਥਾਰਟੀ ਦੇ ਸੀ. ਈ. ਓ. ਉਮਰ ਅਲ ਮੁਥੰਨਾ ਅਤੇ ਸ਼ਾਪੂਰਜੀ ਪਲੋਂਜੀ ਦੇ ਸੀ. ਈ. ਓ. ਮੋਹਨਦਾਸ ਸੈਣੀ ਦੀ ਮੌਜੂਦਗੀ ’ਚ ਪੂਜਨੀਕ ਬ੍ਰਹਮਵਿਹਾਰੀ ਸਵਾਮੀ ਅਤੇ ਪੂਜਨੀਕ ਅਕਸ਼ੈਮੁਨੀਦਾਰ ਸਵਾਮੀ ਨੇ ਯੋਜਨਾ ਲਈ ਵਿਸ਼ੇਸ਼ ਪੂਜਾ ਕੀਤੀ। ਸਮਾਰੋਹ ਦੌਰਾਨ ਪੂਜਾ ਬ੍ਰਹਮਵਿਹਾਰੀ ਸਵਾਮੀ ਨੇ ਕਿਹਾ,‘‘ਅੱਜ ਅਸੀਂ ਮੰੰਦਰ ਦੀ ਅਨੋਖੀ ਨੀਂਹ ਭਰਨ ਦਾ ਕੰਮ ਸ਼ੁਰੂ ਕੀਤਾ, ਜਿਸ ਦਾ ਨਿਰਮਾਣ ਪ੍ਰਾਚੀਨ ਉਦਯੋਗ ਨਾਲ ਆਧੁਨਿਕ ਉਪਕਰਣਾਂ ਨਾਲ ਕੀਤਾ ਗਿਆ ਹੈ।’’ ਪ੍ਰਮਾਤਮਾ ਦੀ ਕਿਰਪਾ, ਭਾਈਚਾਰੇ ਦੇ ਸਮਰਥਨ ਅਤੇ ਇੱਥੇ ਮੌਜੂਦ ਹਰ ਵਿਅਕਤੀ ਦੇ ਪ੍ਰੇਮ ਦੇ ਬਿਨਾ ਇਸ ਨੂੰ ਸੱਚ ਕਰਨਾ ਸੰਭਵ ਨਹੀਂ ਸੀ।’’


ਅੰਬੈਸਡਰ ਕਪੂਰ ਨੇ ਕਿਹਾ,‘‘ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਇਸ ਦਾ ਕ੍ਰੈਡਿਟ ਮੇਰੇ ਤੋਂ ਪਹਿਲੇ ਅਧਿਕਾਰੀਆਂ ਨੂੰ ਦੇਣਾ ਹੋਵੇਗਾ, ਜਿਨ੍ਹਾਂ ਨੇ ਇਸ ਪਹਿਲ ਦਾ ਸਮਰਥਨ ਕੀਤਾ ਅਤੇ ਯੂ. ਏ. ਈ. ਦੀ ਸਰਕਾਰ ਨੂੰ ਇਸ ਵੱਡੇ ਫੈਸਲੇ ਨੂੰ ਲੈਣ ਲਈ ਮਨਾਇਆ ਜਿਸ ਨੇ ਨਾ ਸਿਰਫ ਦਾਨ ਦੀ ਬਲਕਿ ਮੰਦਰ ਲਈ ਪਹਿਲਾ ਲਾਇਸੈਂਸ ਵੀ ਦਿੱਤਾ।’’ ਮੰਦਰ ਦੀ ਨੀਂਹ ’ਚ ਇਕ ਹੀ ਵਾਰ ’ਚ 3000 ਘਣ ਮੀਟਰ ਕੰਕਰੀਟ ਦਾ ਮਿਸ਼ਰਣ ਭਰਿਆ ਜੋ 55 ਫੀਸਦੀ ਫਲਾਈ ਐਸ਼ ਨਾਲ ਬਣਿਆ ਸੀ। ਇਸ ’ਚ ਵਰਤਿਆ ਜਾਣ ਵਾਲਾ ਸਮਾਨ ਵਧੇਰੇ ਵਾਤਾਵਰਣ ਹਿੱਤ ਵਾਲਾ ਹੈ।


Related News