ਕੋਵਿਡ-19: ਮਜਬੂਰ ਧੀ ਨਾ ਹੋ ਸਕੀ ਪਿਤਾ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ, ਲਾਈਵ ਦੇਖਿਆ ਸਸਕਾਰ

Thursday, Apr 09, 2020 - 02:36 PM (IST)

ਕੋਵਿਡ-19: ਮਜਬੂਰ ਧੀ ਨਾ ਹੋ ਸਕੀ ਪਿਤਾ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ, ਲਾਈਵ ਦੇਖਿਆ ਸਸਕਾਰ

ਦੁਬਈ/ਕੋਚੀ(ਆਈ.ਏ.ਐਨ.ਐਸ.)- ਕੋਰੋਨਾਵਾਇਰਸ ਨੇ ਜਿਥੇ ਪੂਰੀ ਦੁਨੀਆ ਵਿਚ ਦਹਿਸ਼ਤ ਮਚਾਈ ਹੋਈ ਹੈ ਉਥੇ ਹੀ ਕਈ ਲੋਕਾਂ ਨੂੰ ਆਪਣੇ ਪਰਿਵਾਰਾਂ ਤੋਂ ਵੀ ਦੂਰ ਕਰ ਦਿੱਤਾ ਹੈ ਤੇ ਕੁਝ ਤਾਂ ਇੰਨੇਂ ਮਜਬੂਰ ਹਨ ਕਿ ਉਹ ਆਪਣੇ ਪਿਆਰਿਆਂ ਦੀਆਂ ਅੰਤਿਮ ਰਸਮਾਂ ਤੱਕ 'ਤੇ ਪਹੁੰਚਣ ਵਿਚ ਅਸਮਰਥ ਹਨ। ਅਜਿਹਾ ਹੀ ਕੁਝ ਭਾਣਾ ਵਰਤਿਆ ਦੁਬਈ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਮਹਿਲਾ ਨਾਲ, ਜੋ ਭਾਰਤ ਵਿਚ ਹੁੰਦੇ ਹੋਏ ਵੀ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਾ ਹੋ ਸਕੀ ਤੇ ਉਸ ਨੇ ਫੇਸਬੁੱਕ ਲਾਈਵ 'ਤੇ ਹੀ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਕੀਤੇ।

PunjabKesari

ਗਲਫ ਨਿਊਜ਼ ਮੁਤਾਬਕ ਸ਼ਾਰਜਾਹ ਦੀ ਰਹਿਣ ਵਾਲੀ ਸੁਜ਼ਨ ਥਾਮਸ ਆਪਣੇ ਪਿਤਾ ਦੀ ਮੌਤ ਤੋਂ ਇਕ ਦਿਨ ਬਾਅਦ ਭਾਰਤ ਪਰਤੀ ਸੀ ਪਰ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਰੱਖਿਆ ਜਾਣਾ ਸੀ, ਜਿਸ ਕਾਰਨ ਉਸ ਨੇ ਦਿਲ 'ਤੇ ਪੱਥਰ ਰੱਖ ਕੇ ਪਿਤਾ ਦੇ ਅੰਤਿਮ ਸੰਸਕਾਰ ਸ਼ਾਮਲ ਨਾ ਹੋਣ ਦੀ ਚੋਣ ਕੀਤੀ। ਸੁਜ਼ਨ ਥਾਮਸ ਨੂੰ ਉਸ ਦੀ ਬੇਟੀ ਤੇ ਪਤੀ ਸਣੇ ਉਸ ਦੇ ਸਹੁਰੇ ਘਰ ਵਿਚ ਹੀ ਕੁਆਰੰਟੀਨ ਕੀਤਾ ਗਿਆ ਸੀ। ਅਸਲ ਵਿਚ ਇਹ ਮਾਮਲਾ ਉਸ ਵੇਲੇ ਗੁੰਝਲਦਾਰ ਹੋ ਗਿਆ ਜਦੋਂ ਉਹਨਾਂ ਦੀ ਫਲਾਈਟ ਵਿਚ ਇਕ ਯਾਤਰੀ ਕੋਰੋਨਾਵਾਇਰਸ ਇਨਫੈਕਟਡ ਮਿਲਿਆ। ਇਸ ਕਾਰਨ ਬਾਕੀ ਯਾਤਰੀਆਂ 'ਤੇ ਵੀ ਇਸ ਦਾ ਜੋਖਿਮ ਵਧੇਰੇ ਸੀ। 

ਸੁਜ਼ਨ ਨੇ ਇਸ ਦੌਰਾਨ ਗਲਫ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਮੈਂ ਆਪਣੇ ਪਿਤਾ ਜੀ ਦਾ ਅੰਤਿਮ ਸੰਸਕਾਰ ਫੇਸਬੁੱਕ ਲਾਈਵ 'ਤੇ ਵੇਖਿਆ। ਪਰ ਇਸ ਦੀ ਚੋਣ ਮੈਂ ਖੁਦ ਕੀਤੀ ਕਿਉਂਕਿ ਇਸ ਨਾਲ ਇਹ ਵਾਇਰਸ ਫੈਲ ਸਕਦਾ ਸੀ। ਮੈਂ ਦੁਬਈ ਤੋਂ ਕੋਚੀ ਦਾ ਸਫਰ ਕੀਤਾ ਸੀ ਤੇ ਅੰਤਿਮ ਸੰਸਕਾਰ 'ਤੇ ਬਹੁਤ ਸਾਰੇ ਬਜ਼ੁਰਗ ਸ਼ਾਮਲ ਸਨ। ਮੈਨੂੰ ਇਸ ਦੌਰਾਨ ਜ਼ਿੰਮੇਦਾਰ ਹੋਣਾ ਚਾਹੀਦਾ ਹੈ। ਥਾਮਸ, ਜੋ ਸ਼ਾਰਜਾਹ ਵਿਚ ਸਕੂਲ ਪ੍ਰਬੰਧਕੀ ਸਟਾਫ ਵਿਚ ਕੰਮ ਕਰਦੀ ਹੈ, ਨੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਮਨਹੂਸ ਦੱਸਿਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕੋ ਸ਼ਹਿਰ ਵਿਚ ਹੁੰਦਿਆਂ ਹੋਇਆ ਮੈਨੂੰ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਇਸ ਤਰ੍ਹਾਂ ਦੇਖਣਾ ਪਵੇਗਾ।


author

Baljit Singh

Content Editor

Related News