UAE : ਬੁਰਜ ਖਲੀਫਾ ''ਤੇ ਦਿਸੀ ਮਹਾਤਮਾ ਗਾਂਧੀ ਦੀ ਝਲਕ, ਵੀਡੀਓ ਵਾਇਰਲ

Sunday, Oct 03, 2021 - 05:52 PM (IST)

ਦੁਬਈ (ਬਿਊਰੋ): ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 152ਵੀਂ ਜਯੰਤੀ ਮੌਕੇ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਉਹਨਾਂ ਦੀਆਂ ਕਈ ਤਸਵੀਰਾਂ ਸ਼ਨੀਵਾਰ ਨੂੰ ਪ੍ਰਦਰਸ਼ਿਤ ਕੀਤੀਆਂ ਗਈਆਂ। ਪੂਰੀ ਦੁਨੀਆ ਵਿਚ ਗਾਂਧੀ ਜਯੰਤੀ ਨੂੰ 'ਅੰਤਰਰਾਸ਼ਟਰੀ ਅਹਿੰਸਾ ਦਿਵਸ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਦੇ ਨੇਤਾ ਅਤੇ ਗਲਬੋਲ ਸੰਗਠਨ ਮਹਾਤਮਾ ਗਾਂਧੀ ਦੇ ਅਹਿੰਸਾ ਅਤੇ ਸਹਿਣਸ਼ੀਲਤਾ ਦੇ ਸੰਦੇਸ਼ ਨੂੰ ਯਾਦ ਕਰਦੇ ਹਨ।

PunjabKesari

ਗਾਂਧੀ ਜੀ ਹਰੇਕ ਵਿਅਕਤੀ ਲਈ ਆਦਰਸ਼  
ਮਹਾਤਮਾ ਗਾਂਧੀ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿਚ ਹੋਇਆ ਸੀ। ਅੱਜ 152 ਸਾਲ ਬਾਅਦ ਵੀ ਇਸ ਦਿਨ ਨੂੰ ਪੂਰੀ ਦੁਨੀਆ ਵਿਚ ਯਾਦ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰਪਿਤਾ ਹੋਣ ਦੇ ਨਾਲ-ਨਾਲ ਹਰ ਦੇਸ਼ਵਾਸੀ ਲਈ ਆਦਰਸ਼ ਹਨ।

ਪੜ੍ਹੋ ਇਹ ਅਹਿਮ ਖਬਰ - ਲੀਡਰਸ਼ਿਪ ਦੀ ਆਲੋਚਨਾ ’ਤੇ ਤਾਲਿਬਾਨ ਨੇ ਮੀਡੀਆ ’ਤੇ ਲਾਈਆਂ ਪਾਬੰਦੀਆਂ

ਗੁਤਾਰੇਸ ਨੇ ਇਹਨਾਂ ਸ਼ਬਦਾਂ ਜ਼ਰੀਏ ਦਿੱਤੀ ਸ਼ਰਧਾਂਜਲੀ
ਵਿਸ਼ਵ ਬੌਡੀ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਮਹਾਤਮਾ ਗਾਂਧੀ ਦੇ ਸ਼ਾਂਤੀ ਦੇ ਸੰਦੇਸ਼ਾਂ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਦੁਨੀਆ ਭਰ ਦੇ ਲੜਾਕਿਆਂ ਨੂੰ ਆਪਣੇ ਹਥਿਆਰ ਸੁੱਟ ਦੇਣੇ ਚਾਹੀਦੇ ਹਨ ਅਤੇ ਇਕ-ਦੂਜੇ ਨੂੰ ਹਰਾਉਣ ਦੀ ਬਜਾਏ ਮਨੁੱਖਤਾ ਦੀ ਦੁਸ਼ਮਣ ਕੋਵਿਡ-19 ਮਹਾਮਾਰੀ ਨੂੰ ਹਰਾਉਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। 

 

ਵੀਡੀਓ ਹੋਇਆ ਵਾਇਰਲ
ਬੁਰਜ ਖਲੀਫਾ 'ਤੇ ਮਹਾਤਮਾ ਗਾਂਧੀ ਦੀ ਤਸਵੀਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ। ਕਈ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਅਤੇ ਸ਼ੇਅਰ ਕਰਦਿਆਂ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ। ਭਾਰਤ ਅਤੇ ਪੂਰੀ ਦੁਨੀਆ ਵਿਚ 2 ਅਕਤਬੂਰ ਨੂੰ ਇਕ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। 

ਨੋਟ- ਉਕਤ ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News