ਡਲਾਸ ਏਅਰਪੋਰਟ ਤੋਂ ਦਿੱਲੀ ਦੀ ਉਡਾਣ ਰੱਦ ਹੋਣ ਕਾਰਨ ਯਾਤਰੀ ਹੋਏ ਖੱਜਲ-ਖੁਆਰ

Monday, Jan 13, 2020 - 10:08 AM (IST)

ਡਲਾਸ ਏਅਰਪੋਰਟ ਤੋਂ ਦਿੱਲੀ ਦੀ ਉਡਾਣ ਰੱਦ ਹੋਣ ਕਾਰਨ ਯਾਤਰੀ ਹੋਏ ਖੱਜਲ-ਖੁਆਰ

ਵਾਸ਼ਿੰਗਟਨ  ਡੀ.ਸੀ , (ਰਾਜ ਗੋਗਨਾ)— ਵਾਸ਼ਿੰਗਟਨ ਡੀ. ਸੀ. ਦੇ ਡਲਾਸ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਕਿਸੇ ਖਰਾਬੀ ਕਰਕੇ ਰੱਦ ਹੋ ਗਈ, ਇਸ ਕਾਰਨ ਯਾਤਰੀ ਬਹੁਤ ਪਰੇਸ਼ਾਨ ਹੋਏ। ਪੰਜ ਵਜੇ ਤੱਕ ਸਵਾਰੀਆਂ ਧੱਕੇ ਖਾਂਦੀਆਂ ਰਹੀਆਂ ਪਰ ਏਅਰ ਪੋਰਟ ਮੈਨੇਜਰ ਕੋਹਲੀ ਲੋਕਾਂ ਕੋਲੋਂ ਲੁਕ ਕੇ ਬੈਠਾ ਰਿਹਾ।

PunjabKesari

ਸਥਾਨਕ ਸਟਾਫ਼ ਸਵਾਰੀਆਂ ਦੇ ਐਡਰਸ ਨੋਟ ਕਰਕੇ ਉਨ੍ਹਾਂ ਨੂੰ ਮੂਰਖ ਬਣਾਉਂਦਾ ਰਿਹਾ ਤੇ ਯਾਤਰੀ ਬੁਰਾ-ਭਲਾ ਕਹਿੰਦੇ ਹੋਏ ਇਧਰ-ਉਧਰ ਘੁੰਮਦੇ ਰਹੇ।
PunjabKesari

ਖ਼ਬਰ ਲਿਖਣ ਤੱਕ ਕੋਈ ਫੈਸਲਾ ਨਹੀਂ ਹੋਇਆ ਜਦਕਿ ਆਮ ਤੌਰ 'ਤੇ ਛੇ ਘੰਟੇ ਤੋਂ ਬਾਅਦ ਸਵਾਰੀਆਂ ਆਪਣਾ ਕਿਰਾਇਆ ਵਾਪਸ ਲੈਣ ਦੀਆਂ ਹੱਕਦਾਰ ਹੁੰਦੀਆਂ ਹਨ। ਏਅਰਪੋਰਟ 'ਤੇ ਸਥਿਤੀ ਅਜੇ ਵੀ ਤਣਾਅ ਪੂਰਣ ਬਣੀ ਹੋਈ ਹੈ। ਭੁੱਖੇ-ਪਿਆਸੇ ਯਾਤਰੀ ਸਟਾਫ ਨਾਲ ਮੱਥਾ ਮਾਰ ਰਹੇ ਹਨ। ਲੋਕਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸਗੋਂ ਬਿਨਾਂ ਮਤਲਬ ਦੇ ਪਰੇਸ਼ਾਨ ਕੀਤਾ ਗਿਆ।


Related News