ਅਮਰੀਕੀ ਸੰਸਦ ਨੇ ਗਰਮੀਆਂ ਦੌਰਾਨ ਵਿਦਿਆਰਥੀਆਂ ਨੂੰ ਮੁਫਤ ਭੋਜਨ ਜਾਰੀ ਰੱਖਣ ਸਬੰਧੀ ਬਿੱਲ ਨੂੰ ਦਿੱਤੀ ਮਨਜ਼ੂਰੀ
Saturday, Jun 25, 2022 - 03:49 PM (IST)
 
            
            ਵਾਸ਼ਿੰਗਟਨ (ਏਜੰਸੀ)- ਮਹਾਮਾਰੀ ਦੌਰਾਨ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਉਪਲਬੱਧ ਕਰਾਇਆ ਜਾਣ ਵਾਲਾ ਮੁਫ਼ਤ ਭੋਜਨ ਇਸ ਸਾਲ ਗਰਮੀ ਵਿਚ ਵੀ ਜਾਰੀ ਰੱਖਣ ਸਬੰਧੀ ਇੱਕ ਬਿੱਲ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਵਿਚ ਪਾਸ ਕੀਤਾ ਗਿਆ। ਵ੍ਹਾਈਟ ਹਾਊਸ ਵਿੱਚ 'ਕੀਪ ਕਿਡਜ਼ ਫੇਡ' ਬਿੱਲ 30 ਜੂਨ ਨੂੰ ਖ਼ਤਮ ਹੋਣ ਵਾਲੇ ਬੱਚਿਆਂ ਦੇ ਪੋਸ਼ਣ ਪ੍ਰੋਗਰਾਮਾਂ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਜਾਣ ਤੋਂ ਪਹਿਲਾਂ ਪਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਦੀ ਖੁਸ਼ੀ ਪਟੇਲ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ 2022 ਦਾ ਖ਼ਿਤਾਬ
ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਨੇ ਇੱਕ ਬਿਆਨ ਵਿੱਚ ਕਿਹਾ, "ਸਾਡੇ ਇਸ ਕਦਮ ਨਾਲ ਗਰਮੀਆਂ ਦੇ ਮੌਸਮ ਵਿਚ ਸਾਰੇ ਬੱਚਿਆਂ ਲਈ ਯੂਨੀਵਰਸਲ ਮੁਫ਼ਤ ਭੋਜਨ ਯਕੀਨੀ ਕਰਨ, ਸਕੂਲਾਂ ਨੂੰ ਸਪਲਾਈ ਚੇਨ ਬਰਕਰਾਰ ਰੱਖਣ ਵਿੱਚ ਮਦਦ ਕਰਨਾ ਸ਼ਾਮਲ ਹੈ।" ਬਿੱਲ ਰਾਸ਼ਟਰਪਤੀ ਜੋਅ ਬਾਈਡੇਨ ਕੋਲ ਉਨ੍ਹਾਂ ਦੇ ਦਸਤਖ਼ਤ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਓਨਟਾਰੀਓ 'ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ
ਇਸ ਬਿੱਲ ਦਾ ਉਦੇਸ਼ ਉਨ੍ਹਾਂ ਨਿਯਮਾਂ ਦਾ ਵਿਸਤਾਰ ਕਰਨਾ ਹੈ, ਜਿਨ੍ਹਾਂ ਨੂੰ ਦੇਸ਼ ਭਰ ਵਿੱਚ ਕੋਵਿਡ-19 ਦੀ ਸ਼ੁਰੂਆਤ ਤੋਂ ਬਾਅਦ ਅਪਣਾਇਆ ਗਿਆ ਸੀ ਤਾਂ ਜੋ ਗਰਮੀਆਂ ਵਿੱਚ ਭੋਜਨ ਵੰਡਣ ਵਾਲੇ ਸਥਾਨ ਲੋੜ ਅਨੁਸਾਰ ਕਿਸੇ ਵੀ ਭਾਈਚਾਰੇ ਵਿੱਚ ਕੰਮ ਕਰ ਸਕਣ। ਜ਼ਿਕਰਯੋਗ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਕੂਲੀ ਖਾਣਾ ਮੁਹੱਈਆ ਕਰਵਾਉਣ ਵਾਲੇ ਨਿਯਮ ਅਗਲੇ ਅਕਾਦਮਿਕ ਸਾਲ ਤੋਂ ਪਹਿਲਾਂ ਖ਼ਤਮ ਹੋ ਜਾਣੇ ਸਨ।
ਇਹ ਵੀ ਪੜ੍ਹੋ: ਸਪੇਨ 'ਚ ਦਾਖਲ ਹੋਣ ਲਈ ਮਚੀ ਭੱਜ-ਦੌੜ 'ਚ 18 ਪ੍ਰਵਾਸੀਆਂ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            