ਬ੍ਰਿਟੇਨ 'ਚ 2 ਭਾਰਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ, ਹਮਵਤਨ ਮੁੰਡੇ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ

Friday, Jul 14, 2023 - 11:13 AM (IST)

ਬ੍ਰਿਟੇਨ 'ਚ 2 ਭਾਰਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ, ਹਮਵਤਨ ਮੁੰਡੇ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ

ਲੰਡਨ (ਏਜੰਸੀ)- ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਪਿਛਲੇ ਸਾਲ ਇੱਕ 16 ਸਾਲਾ ਭਾਰਤੀ ਮੁੰਡੇ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ 2 ਭਾਰਤੀ ਮੂਲ ਦੇ ਨੌਜਵਾਨਾਂ ਨੂੰ ਕੁੱਲ 34 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੂਨ 2022 ਵਿੱਚ ਵੁਲਵਰਹੈਂਪਟਨ ਵਿੱਚ ਰੋਨਨ ਕਾਂਡਾ 'ਤੇ ਪ੍ਰਬਜੀਤ ਵੇਧੇਸਾ ਅਤੇ ਸੁਖਮਨ ਸ਼ੇਰਗਿੱਲ ਨੇ ਚਾਕੂ ਅਤੇ ਤਲਵਾਰ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਰੋਨਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਨੀਂਦ ਦੀ ਝਪਕੀ ਬਣੀ 6 ਲੋਕਾਂ ਦੀ ਮੌਤ ਦਾ ਕਾਰਨ

ਵੇਧੇਸਾ ਨੂੰ ਵੀਰਵਾਰ ਨੂੰ ਵੁਲਵਰਹੈਂਪਟਨ ਕਰਾਊਨ ਕੋਰਟ ਨੇ ਘੱਟੋ-ਘੱਟ 18 ਸਾਲ, ਜਦੋਂ ਕਿ ਸ਼ੇਰਗਿੱਲ ਨੂੰ ਘੱਟੋ-ਘੱਟ 16 ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਸੁਣਿਆ ਕਿ ਹਾਲਾਂਕਿ ਰੋਨਨ ਦਾ ਕਤਲ ਸਿਰਫ ਵੇਧੇਸਾ ਨੇ ਹੀ ਕੀਤਾ ਸੀ, ਜਦੋਂਕਿ ਸ਼ੇਰਗਿੱਲ ਨੂੰ ਕਤਲ ਦੀ ਕੋਸ਼ਿਸ਼ ਵਿਚ ਸ਼ਾਮਲ ਪਾਇਆ ਗਿਆ। ਵੈਸਟ ਮਿਡਲੈਂਡਜ਼ ਪੁਲਸ ਅਨੁਸਾਰ, 29 ਜੂਨ 2022 ਨੂੰ ਰੋਨਨ ਪਲੇਅਸਟੇਸ਼ਨ ਕੰਟਰੋਲਰ ਖਰੀਦਣ ਲਈ ਇੱਕ ਦੋਸਤ ਦੇ ਘਰ ਗਿਆ ਸੀ, ਉਜੋਂ ਵੇਧੇਸਾ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ 'ਤੇ ਦੋ ਵਾਰ ਹਮਲਾ ਕੀਤਾ।

ਇਹ ਵੀ ਪੜ੍ਹੋ: PM ਮੋਦੀ ਨੇ ਪ੍ਰਾਈਵੇਟ ਡਿਨਰ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਦਾ ਕੀਤਾ ਧੰਨਵਾਦ

ਪੁਲਸ ਨੇ ਕਿਹਾ ਕਿ ਰੋਨਨ ਪੂਰੀ ਤਰ੍ਹਾਂ ਹੈਰਾਨ ਅਤੇ ਬੇਸਹਾਰਾ ਸੀ। ਉਹ ਲੜਖੜਾ ਗਿਆ ਅਤੇ ਸੜਕ 'ਤੇ ਡਿੱਗਣ ਤੋਂ ਪਹਿਲਾਂ ਮਦਦ ਦੀ ਗੁਹਾਰ ਲਗਾਈ। ਰੋਨਨ ਦੀਆਂ ਸੱਟਾਂ ਬਹੁਤ ਘਾਤਕ ਸਨ, ਜਿਸ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ। ਰੋਨਨ ਨੂੰ ਉਸਦੀ ਪਿੱਠ ਅਤੇ ਕਮਰ ਦੇ ਹਿੱਸੇ ਵਿੱਚ 20 ਸੈਂਟੀਮੀਟਰ ਡੂੰਘਾ ਅਤੇ ਛਾਤੀ ਵਿੱਚ 17 ਸੈਂਟੀਮੀਟਰ ਡੂੰਘਾ ਜ਼ਖ਼ਮ ਹੋਇਆ ਸੀ। ਅਧਿਕਾਰੀਆਂ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਵਿਸ਼ਲੇਸ਼ਣ ਦੀ ਮਿਹਨਤ ਨਾਲ ਕੁੱਝ ਹੀ ਦਿਨਾਂ ਦੇ ਅੰਦਰ ਚਾਰ ਗ੍ਰਿਫਤਾਰੀਆਂ ਕੀਤੀਆਂ। ਬੀਬੀਸੀ ਦੇ ਅਨੁਸਾਰ, ਵੁਲਵਰਹੈਂਪਟਨ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਉਣ ਤੋਂ ਪਹਿਲਾਂ, ਜੱਜ ਨੇ ਮੁੰਡਿਆਂ ਦੇ ਨਾਮ ਦੱਸਣ 'ਤੇ ਰਿਪੋਰਟਿੰਗ ਪਾਬੰਦੀਆਂ ਨੂੰ ਹਟਾ ਦਿੱਤਾ। ਕੋਰਟ ਨੇ ਕਿਹਾ ਕਿ ਇਹ ਫੈਸਲਾ ਚਾਕੂ ਅਪਰਾਧ ਦੀ ਗੰਭੀਰਤਾ ਬਾਰੇ ਇੱਕ ਮਜ਼ਬੂਤ ​​ਸੰਦੇਸ਼ ਭੇਜਣ ਲਈ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਰਵੀਨਾ ਰਾਣੀ ਮਿੱਤਲ ਨੇ ਰੌਸ਼ਨ ਕੀਤਾ ਪੰਜਾਬ ਦਾ ਨਾਂ, ਇੰਗਲੈਂਡ ’ਚ ਬਣੀ ਵਕੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News