ਜਰਮਨੀ ਦੇ ਤੱਟ ''ਤੇ ਟਕਰਾਏ ਦੋ ਜਹਾਜ਼, ਕਈ ਲੋਕ ਲਾਪਤਾ
Tuesday, Oct 24, 2023 - 04:28 PM (IST)
ਬਰਲਿਨ (ਪੋਸਟ ਬਿਊਰੋ)- ਜਰਮਨੀ ਦੇ ਤੱਟ 'ਤੇ ਉੱਤਰੀ ਸਾਗਰ ਵਿੱਚ ਮੰਗਲਵਾਰ ਨੂੰ ਦੋ ਕਾਰਗੋ ਜਹਾਜ਼ ਆਪਸ ਵਿੱਚ ਟਕਰਾ ਗਏ, ਜਿਸ ਤੋਂ ਬਾਅਦ ਕਈ ਲੋਕ ਲਾਪਤਾ ਹੋ ਗਏ। ਜਰਮਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਰਮਨੀ ਦੀ 'ਸੈਂਟਰਲ ਕਮਾਂਡ ਫਾਰ ਮੈਰੀਟਾਈਮ ਐਮਰਜੈਂਸੀ' ਨੇ ਦੱਸਿਆ ਕਿ ਹੇਲਗੋਲੈਂਡ ਟਾਪੂ ਤੋਂ ਕਰੀਬ 22 ਕਿਲੋਮੀਟਰ ਦੱਖਣ-ਪੱਛਮ 'ਚ ਮੰਗਲਵਾਰ ਤੜਕੇ ਪੋਲਸੀ ਅਤੇ ਵੇਰੀਟੀ ਨਾਂ ਦੇ ਦੋ ਜਹਾਜ਼ ਆਪਸ 'ਚ ਟਕਰਾ ਗਏ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਪੁਲਸ ਨੇ ਤਸਕਰੀ ਕੀਤੀ ਜਾ ਰਹੀ ਕਰੀਬ 90 ਲੀਟਰ ਸ਼ਰਾਬ ਕੀਤੀ ਜ਼ਬਤ
ਐਮਰਜੈਂਸੀ ਕਮਾਂਡ ਨੇ ਕਿਹਾ ਕਿ ਹਾਦਸਾਗ੍ਰਸਤ ਹੋਇਆ ਬ੍ਰਿਟਿਸ਼ ਝੰਡੇ ਵਾਲਾ ਜਹਾਜ਼ ਡੁੱਬ ਗਿਆ। ਸੰਗਠਨ ਮੁਤਾਬਕ ਇਕ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ ਅਤੇ ਉਸ ਨੂੰ ਡਾਕਟਰੀ ਇਲਾਜ ਦਿੱਤਾ ਗਿਆ ਜਦਕਿ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਸੰਸਥਾ ਮੁਤਾਬਕ ਇਹ 299 ਫੁੱਟ ਲੰਬਾ ਅਤੇ 46 ਫੁੱਟ ਚੌੜਾ ਜਹਾਜ਼ ਜਰਮਨੀ ਦੇ ਬ੍ਰੇਮਨ ਤੋਂ ਬ੍ਰਿਟੇਨ ਦੇ ਇਮਿੰਘਮ ਬੰਦਰਗਾਹ ਵੱਲ ਜਾ ਰਿਹਾ ਸੀ। ਉਸੇ ਸਮੇਂ ਦੂਜਾ ਵੱਡਾ ਜਹਾਜ਼ ਪੋਲਸੀ, ਜਿਸ 'ਤੇ ਬਹਾਮਾਸ ਦਾ ਝੰਡਾ ਸੀ, ਪਾਣੀ 'ਤੇ ਤੈਰਦਾ ਰਿਹਾ ਅਤੇ ਉਸ 'ਤੇ 22 ਲੋਕ ਸਵਾਰ ਸਨ। ਜਹਾਜ਼ ਹੈਮਬਰਗ ਤੋਂ ਸਪੇਨ ਦੇ ਕੋਰੂਆ ਵੱਲ ਜਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।