ਅਮਰੀਕਾ ਨੇ 43 ਹੋਰ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ, ਸੂਚੀ 'ਚ 187 ਹੋਈਆਂ ਸੰਸਥਾਵਾਂ

Saturday, Aug 01, 2026 - 12:40 PM (IST)

ਅਮਰੀਕਾ ਨੇ 43 ਹੋਰ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ, ਸੂਚੀ 'ਚ 187 ਹੋਈਆਂ ਸੰਸਥਾਵਾਂ

ਵਾਸ਼ਿੰਗਟਨ: ਅਮਰੀਕਾ ਨੇ ਉਈਗਰ ਅਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤਹਿਤ 43 ਚੀਨੀ ਕੰਪਨੀਆਂ ਤੋਂ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੂਚੀ 'ਚ ਚੀਨ ਦੀਆਂ ਸਭ ਤੋਂ ਵੱਡੀਆਂ ਕੈਪੇਸੀਟਰ ਨਿਰਮਾਤਾ ਕੰਪਨੀਆਂ 'ਚੋਂ ਇੱਕ ਹੁਨਾਨ ਆਈਹੁਆ ਗਰੁੱਪ (603989.SS) ਵੀ ਸ਼ਾਮਲ ਹੈ। ਇਹ ਜਾਣਕਾਰੀ ਸਰਕਾਰੀ ਨੋਟੀਫਿਕੇਸ਼ਨ 'ਚ ਦਿੱਤੀ ਗਈ ਹੈ। ਇਨ੍ਹਾਂ ਕੰਪਨੀਆਂ ਨੂੰ "ਉਈਗਰ ਫੋਰਸਡ ਲੇਬਰ ਪ੍ਰੀਵੈਂਸ਼ਨ ਐਕਟ ਐਂਟੀਟੀ ਲਿਸਟ" 'ਚ ਸ਼ਾਮਲ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਉਨ੍ਹਾਂ ਵਸਤੂਆਂ ਦੀ ਅਮਰੀਕਾ 'ਚ ਦਰਾਮਦ 'ਤੇ ਪਾਬੰਦੀ ਹੈ ਜਿਨ੍ਹਾਂ ਦਾ ਸਬੰਧ ਅਮਰੀਕਾ ਵੱਲੋਂ ਨਿਰਧਾਰਤ ਚੀਨ ਦੇ ਸ਼ਿਨਜਿਆਂਗ ਖੇਤਰ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਅਤੇ ਚੱਲ ਰਹੇ ਨਸਲਕੁਸ਼ੀ ਨਾਲ ਜੁੜਿਆ ਹੋਇਆ ਹੈ।

ਹਾਲ ਹੀ 'ਚ ਸ਼ਾਮਲ ਕੀਤੀਆਂ ਗਈਆਂ ਕੰਪਨੀਆਂ ਵਿੱਚ ਫਾਰਮਾਸਿਊਟੀਕਲ, ਧਾਤ, ਕਪਾਹ, ਭੋਜਨ ਅਤੇ ਲਿਥੀਅਮ ਉਤਪਾਦਨ ਖੇਤਰਾਂ ਨਾਲ ਸਬੰਧਤ ਕੰਪਨੀਆਂ ਸ਼ਾਮਲ ਹਨ। ਇਹ ਨੋਟੀਫਿਕੇਸ਼ਨ ਟਰੰਪ ਪ੍ਰਸ਼ਾਸਨ ਅਧੀਨ ਪਹਿਲੀ ਵਾਰ ਹੈ ਜਦੋਂ ਕਿਸੇ ਕੰਪਨੀ ਨੂੰ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਸੂਚੀ 'ਚ ਸ਼ਾਮਲ ਸੰਸਥਾਵਾਂ ਦੀ ਗਿਣਤੀ 144 ਤੋਂ ਵਧ ਕੇ 187 ਹੋ ਗਈ ਹੈ। ਦਸੰਬਰ 2021 'ਚ ਇਹ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਹ ਇਕ ਵਾਰ 'ਚ ਸਭ ਤੋਂ ਵੱਧ ਸੰਸਥਾਵਾਂ ਨੂੰ ਸ਼ਾਮਲ ਕਰਨ ਦਾ ਮਾਮਲਾ ਹੈ। ਸੂਚੀ 'ਚ ਸ਼ਾਮਲ ਕੰਪਨੀਆਂ ਸ਼ਿਨਜਿਆਂਗ ਖੇਤਰ ਤੋਂ ਕੱਚਾ ਮਾਲ ਲੈਂਦੀਆਂ ਹਨ ਜਾਂ ਉੱਥੋਂ ਦੀ ਸਰਕਾਰ ਨਾਲ ਮਿਲ ਕੇ ਉਈਗਰਾਂ ਅਤੇ ਹੋਰ ਸਮੂਹਾਂ ਦੀ ਭਰਤੀ ਅਤੇ ਇਲਾਕੇ ਤੋਂ ਬਾਹਰ ਆਵਾਜਾਈ ਕਰਵਾਉਣ ਦਾ ਕੰਮ ਕਰਦੀਆਂ ਹਨ।

ਅਮਰੀਕੀ ਹਾਊਸ ਆਫ ਰਿਪ੍ਰੈਜੈਂਟੇਟਿਵਜ਼ ਦੀ ਚੀਨ ਸਬੰਧੀ ਸਿਲੈਕਟ ਕਮੇਟੀ ਦੇ ਚੇਅਰਮੈਨ ਕਾਂਗਰਸਮੈਨ ਜੌਨ ਮੂਲੇਨਾਰ ਨੇ ਇੱਕ ਬਿਆਨ 'ਚ ਕਿਹਾ ਕਿ "ਟਰੰਪ ਪ੍ਰਸ਼ਾਸਨ ਵੱਲੋਂ ਅੱਜ ਲਿਆ ਗਿਆ ਇਹ ਕਦਮ ਗੁਲਾਮੀ ਵਾਲੇ ਮਜ਼ਦੂਰਾਂ ਤੋਂ ਬਣੇ ਉਤਪਾਦਾਂ ਖਿਲਾਫ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਦਾ ਹੈ। ਅਤੇ ਚੀਨੀ ਕਮਿਊਨਿਸਟ ਪਾਰਟੀ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਅਸੀਂ ਉਨ੍ਹਾਂ ਦੇ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਨੂੰ ਨਜ਼ਰਅੰਦਾਜ਼ ਨਹੀਂ ਕਰਾਂਗੇ।"


author

Shivani Bassan

Content Editor

Related News