ਪਟੜੀ ''ਤੇ ਵਾਪਰਿਆ ਕਹਿਰ! ਕ੍ਰੋਏਸ਼ੀਆ ''ਚ ਭਿੜੀਆਂ 2 ਟ੍ਰੇਨਾਂ, ਯਾਤਰੀਆਂ ''ਚ ਮਚੀ ਹਾਹਾਕਾਰ

Monday, Aug 10, 2026 - 08:12 AM (IST)

ਪਟੜੀ ''ਤੇ ਵਾਪਰਿਆ ਕਹਿਰ! ਕ੍ਰੋਏਸ਼ੀਆ ''ਚ ਭਿੜੀਆਂ 2 ਟ੍ਰੇਨਾਂ, ਯਾਤਰੀਆਂ ''ਚ ਮਚੀ ਹਾਹਾਕਾਰ

ਜ਼ਾਗ੍ਰੇਬ (ਏਜੰਸੀ) : ਕ੍ਰੋਏਸ਼ੀਆ ਵਿਚ ਐਤਵਾਰ ਨੂੰ 2 ਟ੍ਰੇਨਾਂ ਵਿਚਾਲੇ ਹੋਈ ਟੱਕਰ ’ਚ ਘੱਟੋ-ਘੱਟ 20 ਲੋਕ ਜ਼ਖ਼ਮੀ ਹੋ ਗਏ। ਸਿਹਤ ਮੰਤਰਾਲੇ ਅਨੁਸਾਰ ਇਹ ਹਾਦਸਾ ਰਾਜਧਾਨੀ ਜ਼ਾਗ੍ਰੇਬ ਤੋਂ ਲੱਗਭਗ 60 ਕਿਲੋਮੀਟਰ ਪੂਰਬ ਵਿਚ ਸਥਿਤ ਸਵੇਤੀ ਇਵਾਨ ਜ਼ਾਬਨੋ ਅਤੇ ਗ੍ਰਾਡੇਕ ਰੇਲਵੇ ਸਟੇਸ਼ਨਾਂ ਦੇ ਵਿਚਾਲੇ ਸਵੇਰੇ ਲੱਗਭਗ 10 ਵਜੇ ਵਾਪਰਿਆ, ਜਿੱਥੇ ਇਕ ਯਾਤਰੀ ਟ੍ਰੇਨ ਅਤੇ ਮਾਲਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਯਾਤਰੀ ਟ੍ਰੇਨ ਵਿਚ 27 ਲੋਕ ਸਵਾਰ ਸਨ।

ਇਹ ਵੀ ਪੜ੍ਹੋ : ਹੋਰਮੁਜ਼ 'ਚ ਬਣਾਏ ਜਾਣਗੇ ਨਵੇਂ ਰਾਹ ! ਅੰਤਿਮ ਪੜਾਅ 'ਚ ਪਹੁੰਚੀ ਓਮਾਨ-ਇਰਾਨ ਦੀ ਗੱਲਬਾਤ

ਹਾਦਸੇ ਵਿਚ 6 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ, ਜਦਕਿ 14 ਹੋਰਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਜ਼ਖ਼ਮੀਆਂ ਨੂੰ ਬੇਲੋਵਾਰ ਅਤੇ ਕੋਪ੍ਰਿਵਨਿਤਸਾ ਦੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ, ਜਦਕਿ ਬਾਅਦ ਵਿਚ ਕੁਝ ਜ਼ਖ਼ਮੀਆਂ ਨੂੰ ਜ਼ਾਗ੍ਰੇਬ ਦੇ ਮੈਡੀਕਲ ਕੇਂਦਰਾਂ ਵਿਚ ਸ਼ਿਫਟ ਕੀਤਾ ਗਿਆ। ਇਕ ਮੁਟਿਆਰ ਨੂੰ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਹੈ, ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਹਾਦਸਾਗ੍ਰਸਤ ਟ੍ਰੇਨ ਦਾ ਮਲਬਾ ਅਤੇ ਰੇਲਵੇ ਲਾਈਨ ਨੇੜੇ ਯਾਤਰੀ ਬੈਠੇ ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਯਾਤਰੀ ਟ੍ਰੇਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਉਸ ਦਾ ਉੱਪਰਲਾ ਹਿੱਸਾ ਮੁੜ ਗਿਆ ਅਤੇ ਬਾਹਰੀ ਹਿੱਸੇ ਦੇ ਕਈ ਪੈਨਲ ਟੁੱਟ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News