ਮੁੜ ਹੋ ਗਿਆ blackout! ਪੂਰੇ ਦੇਸ਼ ਦੀ ਬਿਜਲੀ ਗੁੱਲ, ਕਿਊਬਾ ਦੀਆਂ ਵਧੀਆਂ ਮੁਸ਼ਕਲਾਂ

Monday, Aug 03, 2026 - 01:21 PM (IST)

ਮੁੜ ਹੋ ਗਿਆ blackout! ਪੂਰੇ ਦੇਸ਼ ਦੀ ਬਿਜਲੀ ਗੁੱਲ, ਕਿਊਬਾ ਦੀਆਂ ਵਧੀਆਂ ਮੁਸ਼ਕਲਾਂ

ਹਵਾਨਾ (ਆਈਏਐਨਐਸ): ਕਿਊਬਾ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਦੀ ਲਪੇਟ ਵਿੱਚ ਹੈ। ਦੇਸ਼ ਦੀ 'ਨੈਸ਼ਨਲ ਇਲੈਕਟ੍ਰਿਕ ਯੂਨੀਅਨ' ਅਨੁਸਾਰ ਐਤਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ 22:43 (0243 GMT) ਵਜੇ ਪੂਰੇ ਦੇਸ਼ ਦਾ ਬਿਜਲੀ ਸਿਸਟਮ ਠੱਪ ਹੋ ਗਿਆ, ਜਿਸ ਕਾਰਨ ਲੱਖਾਂ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਪੱਛਮੀ ਸੂਬਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕਿਊਬਾ ਦੇ ਨੈਸ਼ਨਲ ਇਲੈਕਟ੍ਰਿਕ ਸਿਸਟਮ ਦੇ ਅੰਸ਼ਕ ਤੌਰ 'ਤੇ ਠੱਪ ਹੋਣ ਕਾਰਨ ਸ਼ਨੀਵਾਰ ਨੂੰ ਪੱਛਮੀ ਪ੍ਰਾਂਤਾਂ ਦੀ ਬਿਜਲੀ ਗੁੱਲ ਹੋ ਗਈ। ਬਿਆਨ ਵਿਚ ਕਿਹਾ ਗਿਆ ਕਿ  ਅਮਰੀਕੀ ਪਾਬੰਦੀਆਂ ਦੇ ਪ੍ਰਭਾਵ ਕਾਰਨ ਕਿਊਬਾ ਬਾਲਣ ਆਯਾਤ ਕਰਨ ਅਤੇ ਆਪਣੇ ਪੁਰਾਣੇ ਪਾਵਰ ਪਲਾਂਟਾਂ ਦੀ ਮੁਰੰਮਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਸਰਕਾਰੀ ਬਿਆਨ ਮੁਤਾਬਕ ਟ੍ਰਾਂਸਮਿਸ਼ਨ ਲਾਈਨਾਂ ਵਿੱਚ ਨੁਕਸ ਪੈਣ ਕਾਰਨ ਇਹ ਵੱਡਾ ਬਲੈਕਆਊਟ ਹੋਇਆ ਹੈ। ਅਕਤੂਬਰ 2024 ਤੋਂ ਬਿਜਲੀ ਸਹੂਲਤਾਂ ਵਿਚ ਖਰਾਬੀ, ਤੂਫਾਨ ਅਤੇ ਹੋਰ ਕਾਰਕਾਂ ਕਾਰਨ ਕਿਊਬਾ ਨੂੰ ਕਈ ਵਾਰ ਦੇਸ਼ ਵਿਆਪੀ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਭਾਰਤੀ ਅਰਬਪਤੀ ਸਤੀਸ਼ ਸੰਪਾਲ ਵਿਰੁੱਧ ਵੱਡੀ ਕਾਰਵਾਈ, ਮਨੀ ਲਾਂਡਰਿੰਗ ਮਾਮਲੇ 'ਚ ਜਾਇਦਾਦ ਫ੍ਰੀਜ਼

ਬਿਜਲੀ ਸੰਕਟ ਦੇ ਵਿਚਕਾਰ ਕਿਊਬਾ ਅਤੇ ਅਮਰੀਕਾ ਵਿਚਾਲੇ ਸਿਆਸੀ ਜੰਗ ਵੀ ਤੇਜ਼ ਹੋ ਗਈ ਹੈ। ਜੁਲਾਈ ਦੀ ਸ਼ੁਰੂਆਤ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ 100 ਪੰਨਿਆਂ ਦੀ ਰਿਪੋਰਟ ਜਾਰੀ ਕਰਕੇ ਕਿਊਬਾ ਸਰਕਾਰ 'ਤੇ ਅਮਰੀਕੀ ਧਰਤੀ 'ਤੇ ਜਾਸੂਸੀ ਕਰਨ ਅਤੇ ਕੱਟੜਪੰਥੀ ਅੰਦੋਲਨਾਂ ਨੂੰ ਹਵਾ ਦੇਣ ਦੇ ਗੰਭੀਰ ਦੋਸ਼ ਲਗਾਏ ਹਨ। ਕਿਊਬਾ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਅਮਰੀਕਾ ਦੀ "ਹਮਲਾਵਰ ਨੀਤੀ" ਦਾ ਹਿੱਸਾ ਦੱਸਿਆ ਹੈ। ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕਾਨੇਲ ਨੇ ਸੋਸ਼ਲ ਮੀਡੀਆ ਰਾਹੀਂ ਅਮਰੀਕਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਮਰੀਕੀ ਪਾਬੰਦੀਆਂ ਅਤੇ ਤੇਲ ਦੀ ਸਪਲਾਈ 'ਤੇ ਲਗਾਈ ਗਈ ਰੋਕ ਕਿਊਬਾ ਦੇ ਲੋਕਾਂ ਨੂੰ ਆਪਣੀ ਸਰਕਾਰ ਵਿਰੁੱਧ ਭੜਕਾਉਣ ਦੀ ਇੱਕ ਸਾਜ਼ਿਸ਼ ਹੈ। ਉਨ੍ਹਾਂ ਨੇ ਅਮਰੀਕੀ ਰਿਪੋਰਟ ਨੂੰ "ਭ੍ਰਿਸ਼ਟ ਅਧਿਕਾਰੀਆਂ ਦੀ ਦੇਣ" ਕਰਾਰ ਦਿੱਤਾ, ਜਿਨ੍ਹਾਂ ਦੇ ਸਬੰਧ ਨਸ਼ਾ ਤਸਕਰਾਂ ਨਾਲ ਹਨ। ਫਿਲਹਾਲ ਬਿਜਲੀ ਵਿਭਾਗ ਦੇ ਕਰਮਚਾਰੀ ਸਿਸਟਮ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਮਰੀਕੀ ਆਰਥਿਕ ਨਾਕਾਬੰਦੀ ਕਾਰਨ ਲੋੜੀਂਦੇ ਸਪੇਅਰ ਪਾਰਟਸ ਅਤੇ ਈਂਧਨ ਦੀ ਕਮੀ ਰੁਕਾਵਟ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News