ਦੋ ਨਾਬਾਲਗ ਵਿਦਿਆਰਥਣਾਂ ਨੇ 12 ਸਾਲ ਦੀ ਕੁੜੀ ਦਾ ਕੀਤਾ ਕਤਲ, 30 ਵਾਰ ਮਾਰਿਆ ਚਾਕੂ

03/17/2023 11:33:20 AM

ਬਰਲਿਨ (ਏਜੰਸੀ): ਜਰਮਨੀ ਤੋਂ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਨੇ ਮਿਲ ਕੇ ਆਪਣੀ 12 ਸਾਲ ਦੀ ਸਹਿਪਾਠੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਵਾਂ ਵਿਦਿਆਰਥਣਾਂ ਨੇ ਕਤਲ ਕਰਨ ਦਾ ਜੁਰਮ ਕਬੂਲ ਕਰ ਲਿਆ। ਉਹ ਸਹਿਪਾਠੀ ਨੂੰ ਵਰਗਲਾ ਕੇ ਜੰਗਲ ਵਿਚ ਲੈ ਗਈਆਂ ਸਨ, ਜਿੱਥੇ ਉਹਨਾਂ ਨੇ ਚਾਕੂ ਨਾਲ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

PunjabKesari

30 ਵਾਰ ਮਾਰਿਆ ਚਾਕੂ

ਦਰਅਸਲ ਇਹ ਪੂਰੀ ਘਟਨਾ ਉੱਤਰੀ ਰਾਈਨ-ਵੈਸਟਫਾਲੀਆ ਦੇ ਪੱਛਮੀ ਸੂਬੇ ਦੇ ਫਰੂਡੇਨਬਰਗ ਸ਼ਹਿਰ ਦੀ ਹੈ। ਉੱਥੇ ਲੁਈਸ ਨਾਂ ਦੀ ਕੁੜੀ ਆਪਣੇ ਦੋਸਤ ਨੂੰ ਮਿਲਣ ਗਈ ਸੀ ਪਰ ਉਹ ਉਥੋਂ ਲਾਪਤਾ ਹੋ ਗਈ। ਜਦੋਂ ਲੁਈਸ ਘਰ ਨਹੀਂ ਪਰਤੀ, ਤਾਂ ਉਸ ਦੇ ਮਾਪਿਆਂ ਨੂੰ ਚਿੰਤਾ ਹੋਈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦਰਜਨਾਂ ਪੁਲਸ ਮੁਲਾਜ਼ਮਾਂ ਨੇ ਹੈਲੀਕਾਪਟਰ, ਡਰੋਨ ਅਤੇ ਸਨੀਫਰ ਡੌਗ ਦੀ ਮਦਦ ਨਾਲ ਪੀੜਤ ਦੇ ਘਰ ਦੇ ਆਲੇ-ਦੁਆਲੇ ਵਿਆਪਕ ਤਲਾਸ਼ੀ ਲਈ। ਫਿਰ ਉਨ੍ਹਾਂ ਨੂੰ ਲੂਈਸ ਦੀ ਲਾਸ਼ ਜੰਗਲ ਵਿਚ ਮਿਲੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਲਾਸ਼ ਦੀ ਪਛਾਣ ਕੀਤੀ। ਪੁਲਸ ਨੇ ਦੱਸਿਆ ਕਿ ਲੁਈਸ ਨੂੰ ਬੇਰਹਿਮੀ ਨਾਲ 30 ਵਾਰ ਚਾਕੂ ਮਾਰਿਆ ਗਿਆ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

ਕੁੜੀਆਂ ਨੇ ਜ਼ੁਰਮ ਕੀਤਾ ਕਬੂਲ

ਕੋਬਲੇਨਜ਼ ਪੁਲਸ ਦੇ ਹੋਮਿਸਾਈਡ ਚੀਫ ਫਲੋਰੀਅਨ ਲਾਕਰ ਨੇ ਕਿਹਾ ਕਿ 12 ਅਤੇ 13 ਸਾਲ ਦੀਆਂ ਦੋ ਕੁੜੀਆ ਨੇ 12 ਸਾਲਾ ਸਕੂਲੀ ਵਿਦਿਆਰਥਣ ਦੀ ਕਤਲ ਦਾ ਇਕਬਾਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲੁਈਸ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸੀ। ਫਲੋਰੀਅਨ ਲੌਕਰ ਨੇ ਦੱਸਿਆ ਕਿ ਦੋ ਜਮਾਤੀਆਂ ਉਸ ਨੂੰ ਜੰਗਲ ਵਿੱਚ ਲੈ ਗਈਆਂ ਸਨ, ਜਿੱਥੇ ਉਹਨਾਂ ਨੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਵੇਂ ਕੁੜੀਆਂ ਨੇ ਮਾਮਲੇ ਸਬੰਧੀ ਬਿਆਨ ਦਿੱਤੇ ਅਤੇ ਆਖਰਕਾਰ ਜੁਰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਇੱਕ ਦੂਜੇ ਤੋਂ ਜਾਣੂ ਸਨ।

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਸੁਰੱਖਿਆ ਚਿੰਤਾਵਾਂ ਵਿਚਕਾਰ ਚੁੱਕਿਆ ਕਦਮ, ਸੰਸਦ ਮੈਂਬਰਾਂ ਦੇ ਫੋਨ 'ਚ TikTok 'ਤੇ ਲਗਾਈ ਪਾਬੰਦੀ 

ਦੋਸ਼ੀ ਦੀ ਉਮਰ ਅਪਰਾਧਿਕ ਜ਼ਿੰਮੇਵਾਰੀ ਤੋਂ ਘੱਟ 

ਕੋਬਲੇਨਜ਼ ਪੁਲਸ ਦੇ ਕਤਲ ਦੇ ਮੁਖੀ ਫਲੋਰੀਅਨ ਲਾਕਰ ਨੇ ਦੋਵਾਂ ਦੋਸ਼ੀਆਂ ਦੀ ਉਮਰ ਦੇ ਕਾਰਨ ਘਟਨਾ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਦੋਵੇਂ ਦੋਸ਼ੀ ਵਿਦਿਆਰਥਣਾਂ ਜਰਮਨੀ ਵਿੱਚ ਅਪਰਾਧਿਕ ਤੌਰ 'ਤੇ ਜ਼ਿੰਮੇਵਾਰ ਹੋਣ ਲਈ ਬਹੁਤ ਛੋਟੀਆਂ ਸਨ, ਜਿੱਥੇ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ 14 ਸਾਲ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਪੁਲਸ ਨੇ ਅਜੇ ਤੱਕ ਹਮਲੇ ਵਿੱਚ ਵਰਤਿਆ ਚਾਕੂ ਬਰਾਮਦ ਨਹੀਂ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News