ਮਿਆਂਮਾਰ ''ਚ ਦੋ ਪੱਤਰਕਾਰਾਂ ਨੂੰ ਲਿਆ ਗਿਆ ਹਿਰਾਸਤ ''ਚ
Friday, Mar 19, 2021 - 10:29 PM (IST)
ਯੰਗੂਨ-ਮਿਆਂਮਾਰ 'ਚ ਸ਼ੁੱਕਰਵਾਰ ਨੂੰ ਦੋ ਹੋਰ ਪੱਤਰਕਾਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਅਜਿਹਾ ਪਿਛਲੇ ਮਹੀਨੇ ਦੇ ਤਖਤਾਪਲਟ ਦੇ ਵਿਰੋਧ ਸੰਬੰਧੀ ਜਾਣਕਾਰੀ ਦੇ ਪ੍ਰਵਾਹ 'ਤੇ ਰੋਕ ਲਾਉਣ ਦੇ ਜੁੰਟਾਂ ਦੀਆਂ ਕੋਸ਼ਿਸ਼ਾਂ ਤਹਿਤ ਕੀਤਾ ਗਿਆ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਉਸ ਦੇ ਇਕ ਸਾਬਕਾ ਪੱਤਰਕਾਰ ਥਾਨ ਹਤਿਕੇ ਆਂਗ ਅਤੇ ਆਂਗ ਥੁਰਾ ਨੂੰ ਉਨ੍ਹਾਂ ਲੋਕਾਂ ਵੱਲੋਂ ਹਿਰਾਸਤ 'ਚ ਲੈ ਲਿਆ ਗਿਆ ਜੋ ਰਾਜਧਾਨੀ ਨੇਪੀਤਾ ਦੀ ਰਾਜਧਾਨੀ 'ਚ ਇਕ ਅਦਾਲਤ ਦੇ ਬਾਹਰ ਬਿਨ੍ਹਾਂ ਵਰਦੀ ਦੇ ਸੁਰੱਖਿਆ ਮੁਲਾਜ਼ਮ ਪ੍ਰਤੀਤ ਹੋ ਰਹੇ ਸਨ।
ਇਹ ਵੀ ਪੜ੍ਹੋ -ਪਾਕਿ ਤੋਂ ਡਰਿਆ ਸ਼੍ਰੀਲੰਕਾ, ਬੁਰਕੇ 'ਤੇ ਬੈਨ ਦੇ ਫੈਸਲੇ 'ਤੇ ਲਿਆ ਯੂ-ਟਰਨ
ਪੱਤਰਕਾਰ ਪਾਰਟੀ 'ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ' ਦੇ ਹਿਰਾਸਤ 'ਚ ਲਏ ਗਏ ਇਕ ਸੀਨੀਅਰ ਅਹੁਦਾ ਅਧਿਕਾਰੀ ਵਿਨ ਹੇਤਿਨ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਕਵਰ ਕਰਨ ਲਈ ਉਥੇ ਗਏ ਸਨ। 'ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ' ਹੀ ਉਹ ਪਾਰਟੀ ਹੈ ਜੋ ਤਖਤਾਪਲਟ ਤੋਂ ਬਾਅਦ ਦੇਸ਼ ਦਾ ਸ਼ਾਸਨ ਚਲਾ ਰਹੀ ਹੈ। ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਕਰੀਬ 40 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਚ ਕਰੀਬ ਅੱਧੇ ਅਜੇ ਵੀ ਹਿਰਾਸਤ 'ਚ ਹਨ। ਬੀ.ਬੀ.ਸੀ. ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਉਹ ਆਂਗ ਥੁਰਾ ਨੂੰ ਅਣਜਾਣ ਵਿਅਕਤੀਆਂ ਵੱਲੋਂ ਆਪਣੇ ਨਾਲ ਲਿਜਾਣ ਨਾਲ 'ਬਹੁਤ ਚਿੰਤਤ' ਹੈ।
ਇਹ ਵੀ ਪੜ੍ਹੋ -ਅਲਾਸਕਾ ਬੈਠਕ ਤੋਂ ਪਹਿਲਾਂ ਹਾਂਗਕਾਂਗ-ਚੀਨ 'ਤੇ ਅਮਰੀਕਾ ਦੀ ਵੱਡੀ ਕਾਰਵਾਈ
ਸੰਗਠਨ ਨੇ ਕਿਹਾ ਕਿ ਬੀ.ਬੀ.ਸੀ. ਨੇ ਮਿਆਂਮਾਰ 'ਚ ਆਪਣੇ ਸਾਰੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਜੋ ਅਸੀਂ ਆਂਗ ਥੁਰਾ ਨੂੰ ਲੱਭਣ 'ਚ ਕਰ ਸਕਦੇ ਹਾਂ। ਸੰਗਠਨ ਨੇ ਕਿਹਾ ਕਿ ਉਹ ਇਕ ਮਾਨਤਾ ਪ੍ਰਾਪਤ ਪੱਤਰਕਾਰ ਹਨ ਜਿਨ੍ਹਾਂ ਨੂੰ ਕਈ ਸਾਲਾਂ ਦਾ ਅਨੁਭਵ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।