ਅਮਰੀਕਾ ਵਿਚ 2 ਈਰਾਨੀ ਨਾਗਰਿਕਾਂ ''ਤੇ ਰੱਖਿਆ ਸਮੱਗਰੀ ਹੈਕ ਕਰਨ ਦੇ ਦੋਸ਼ ਤੈਅ

07/18/2017 1:12:38 PM

ਵਾਸ਼ਿੰਗਟਨ— ਨਿਆਂ ਮੰਤਰਾਲੇ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਅਮਰੀਕਾ ਵਿਚ 2 ਈਰਾਨੀ ਨਾਗਰਿਕਾਂ ਨੂੰ ਇਕ ਰੱਖਿਆ ਠੇਕੇ ਦੀ ਹੈਕਿੰਗ ਕਰਨ, ਗੋਲੀਆਂ ਅਤੇ ਹਥਿਆਰ ਡਿਜ਼ਾਈਨ ਕਰਨ ਲਈ ਵਰਤੇ ਜਾਣ ਵਾਲੇ ਸੰਵੇਦਨਸ਼ੀਲ ਸੋਫਟਵੇਅਰ ਦੀ ਚੋਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। 
ਨਵੇਂ ਦੋਸ਼ ਮੁਤਾਬਕ ਵਪਾਰੀ ਮੁਹੰਮਦ ਸਈਦ ਅਜੀਲੀ (35) ਨੇ ਮੁਹੰਮਦ ਰਜਾ ਰੇਜਖਾਹ (39) ਨੂੰ ਕੰਪਨੀਆਂ ਦਾ ਕੰਪਿਊਟਰ ਹੈਕ ਕਰਨ ਅਤੇ ਫਿਰ ਉਸ ਵਿਚੋਂ ਸੋਫਟਵੇਅਰ ਚੋਰੀ ਕਰ ਉਸ ਨੂੰ ਈਰਾਨੀ ਯੂਨੀਵਰਸਿਟੀ, ਸੈਨਾ ਅਤੇ ਸਰਕਾਰ ਨੂੰ ਵੇਚਣ ਲਈ ਭਰਤੀ ਕੀਤਾ ਗਿਆ ਸੀ। ਵੇਰਮੋਂਟ ਸਥਿਤ ਏਰੋ ਟੇਕ ਐਸੋਸਿਏਟ ਦੇ ਕੰਪਿਊਟਰਾਂ ਨੂੰ ਕਥਿਤ ਤੌਰ 'ਤੇ ਹੈਕ ਕਰਨ 'ਤੇ ਇਨ੍ਹਾਂ 2 ਵਿਅਕਤੀਆਂ ਅਤੇ ਇਕ ਤੀਜੇ ਵਿਅਕਤੀ ਨੂੰ ਸਾਲ 2013 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬੀਤੇ ਸਾਲ ਕੈਦੀਆਂ ਦੀ ਅਦਲਾ-ਬਦਲੀ ਦੇ ਤਹਿਤ ਉਨ੍ਹਾਂ ਨੂੰ ਈਰਾਨ ਭੇਜ ਦਿੱਤਾ ਗਿਆ ਸੀ।


Related News