ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਜ਼ਾਖਸਤਾਨ ਦੇ ਉੱਪ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
Wednesday, Jul 03, 2024 - 11:17 AM (IST)
ਅਸਤਾਨਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਇੱਥੇ ਕਜ਼ਾਖਸਤਾਨ ਦੇ ਉੱਪ ਪ੍ਰਧਾਨ ਮੰਤਰੀ ਮੂਰਤ ਨੂਰਤਲੇਉ ਨਾਲ ਮੁਲਾਕਾਤ ਕੀਤੀ ਅਤੇ ਰਣਨੀਤਕ ਸਾਂਝੇਦਾਰੀ ਦੇ ਵਿਸਥਾਰ ਅਤੇ ਵੱਖ-ਵੱਖ ਫਾਰਮੈਟਾਂ 'ਚ ਮੱਧ ਏਸ਼ੀਆ ਨਾਲ ਭਾਰਤ ਦੀ ਵਧਦੀ ਹਿੱਸੇਦਾਰੀ 'ਤੇ ਚਰਚਾ ਕੀਤੀ। ਜੈਸ਼ੰਕਰ ਚਾਰ ਜੁਲਾਈ ਨੂੰ ਇੱਥੇ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ 'ਚ ਭਾਰਤ ਦਾ ਪ੍ਰਤੀਨਿਧੀਤੱਵ ਕਰਨ ਲਈ ਪਹੁੰਚੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਿਖਰ ਸੰਮੇਲਨ 'ਚ ਸ਼ਾਮਲ ਨਹੀਂ ਹੋਣ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਜੈਸ਼ੰਕਰ ਹਿੱਸਾ ਲੈਣ ਪਹੁੰਚੇ ਹਨ। ਜੈਸ਼ੰਕਰ ਨੇ ਨੂਰਤਲੇਉ ਨਾਲ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਆਦਾਨ-ਪ੍ਰਦਾਨ ਕੀਤਾ। ਨੂਰਤਲੇਉ ਵਿਦੇਸ਼ ਮੰਤਰੀ ਦਾ ਚਾਰਜ ਵੀ ਸੰਭਾਲ ਰਹੇ ਹਨ। ਜੈਸ਼ੰਕਰ ਨੇ 'ਐਕਸ' 'ਤੇ ਕਿਹਾ,''ਅੱਜ (ਮੰਗਲਵਾਰ) ਅਸਤਾਨਾ 'ਚ ਕਜ਼ਾਖਸਤਾਨ ਦੇ ਉੱਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੂਰਤ ਨੂਰਤਲੇਉ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ।'' 'ਐੱਸ.ਸੀ.ਓ. ਕਾਊਂਸਿਲ ਆਫ਼ ਹੇਡਸ ਆਫ਼ ਸਟੇਟ ਸਮਿਟ' 'ਚ ਸੱਦ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e