ਪਰਿਵਾਰ ਲਈ ਕਹਿਰ ਬਣ ਵਰ੍ਹਿਆ ਮੀਂਹ! ਮਾਸੂਮ ਬੱਚੀ ਦੀ ਲਈ ਜਾਨ, ਛੋਟੀ ਭੈਣ ਤੇ ਮਾਂ ਦੀ ਵੀ ਹਾਲਤ ਗੰਭੀਰ
Wednesday, Jul 03, 2024 - 12:46 PM (IST)
ਲੁਧਿਆਣਾ: ਮੰਗਲਵਾਰ ਰਾਤ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ, ਉੱਥੇ ਹੀ ਇਹ ਬਰਸਾਤ ਇਕ ਪਰਿਵਾਰ ਲਈ ਕਹਿਰ ਬਣ ਕੇ ਵਰ੍ਹਿਆ ਹੈ। ਲੁਧਿਆਣਾ ਦੇ ਪਿੰਡ ਪਿੰਡ ਭੁੱਖੜੀ ਵਿਚ ਤੇਜ਼ ਬਾਰਿਸ਼ ਕਾਰਨ ਇਕ ਘਰ ਦੀ ਛੱਤ ਡਿੱਗ ਗਈ, ਜਿਸ ਵਿਚ 4 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦੀ 7 ਮਹੀਨਿਆਂ ਦੀ ਭੈਣ ਅਤੇ ਮਾਂ ਵੀ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਹਨ।
ਇਹ ਖ਼ਬਰ ਵੀ ਪੜ੍ਹੋ - ਅਮਰਨਾਥ ਯਾਤਰਾ ਕਰ ਪੰਜਾਬ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ! ਚੱਲਦੀ ਬੱਸ 'ਚੋਂ ਮਾਰੀਆਂ ਛਾਲਾਂ
ਜਾਣਕਾਰੀ ਮੁਤਾਬਕ ਪਿੰਡ ਭੁੱਖੜੀ ਦੇ ਰਹਿਣ ਵਾਲਾ ਕਰਮਜੀਤ ਸਿੰਘ ਆਪਣੇ ਪੁਰਾਣੇ ਘਰ ਵਿਚ ਪਤਨੀ ਮਨਪ੍ਰੀਤ ਕੌਰ ਤੇ ਦੋ ਬੱਚੀਆਂ ਨਾਲ ਸੁੱਤਾ ਹੋਇਆ ਸੀ। ਰਾਤ ਨੂੰ ਹੋਈ ਬਰਸਾਤ ਕਾਰਨ ਘਰ ਦੀ ਛੱਤ ਉਨ੍ਹਾਂ ਉੱਪਰ ਡਿੱਗ ਗਈ, ਜਿਸ ਨਾਲ ਇਕ 4 ਸਾਲਾ ਬੱਚੀ ਕਰਮਨਜੋਤ ਕੌਰ ਦੀ ਮੌਤ ਹੋ ਗਈ। ਕਰਮਜੀਤ ਦੀ ਛੋਟੀ ਧੀ ਜੋ ਕਿ ਸਿਰਫ਼ 7 ਮਹੀਨਿਆਂ ਦੀ ਹੈ ਅਤੇ ਉਸ ਦੀ ਪਤਨੀ ਵੀ ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਸੀ.ਐੱਮ.ਸੀ. ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਜੇਲ੍ਹ 'ਚੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ! ਸਾਹਮਣੇ ਆਈ ਵੱਡੀ ਅਪਡੇਟ (ਵੀਡੀਓ)
ਕਰਮਜੀਤ ਦੇ ਭਰਾ ਹੈਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਅਜੇ ਤਕ ਕਰਮਨਜੋਤ ਦੇ ਮਾਪਿਆਂ ਨੂੰ ਉਸ ਦੀ ਮੌਤ ਬਾਰੇ ਨਹੀਂ ਦੱਸਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8