ਆਸਟ੍ਰੇਲੀਆ ''ਚ ਖੋਲ੍ਹਿਆ ਗਿਆ ''ਬੇਬੀ ਸਪਾ'' ਬੱਚਿਆਂ ਲਈ ਹੈ ਜੰਨਤ, ਭਾਰਤੀ ਭੈਣਾਂ ਨੇ ਮਾਪਿਆਂ ਦਾ ਕੰਮ ਕੀਤਾ ਸੌਖਾ

08/22/2017 11:37:19 AM

ਪਰਥ— ਅਕਸਰ ਬੱਚਿਆਂ ਨੂੰ ਖਾਣ, ਖੇਡਣ ਅਤੇ ਰੋਣ ਤੋਂ ਬਾਅਦ ਹੋਣ ਵਾਲੀ ਥਕਾਣ ਨੂੰ ਮਿਟਾਉਣ ਲਈ ਅਰਾਮਦਾਇਕ ਇਸ਼ਨਾਨ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਇਸ਼ਨਾਨ ਕਰਵਾਉਣ ਅਤੇ ਉਨ੍ਹਾਂ ਨੂੰ ਤਰੋ-ਤਾਜ਼ਾ ਮਹਿਸੂਸ ਕਰਾਉਣ ਲਈ ਆਸਟ੍ਰੇਲੀਆ ਦੇ ਪਰਥ ਵਿਚ ਇਕ 'ਬੇਬੀ ਸਪਾ' ਨੇ ਅਜਿਹਾ ਹੀ ਬੀੜਾ ਚੁੱਕਿਆ ਹੈ, ਜੋ ਕਿ ਉਥੇ ਵਧ ਕਮਾਈ ਕਰ ਰਿਹਾ ਹੈ। ਇਸ ਬੇਬੀ ਸਪਾ 'ਚ ਬੱਚੇ ਖੂਬ ਮਸਤੀ ਕਰਦੇ ਹਨ। ਉਂਝ ਬੱਚਿਆਂ ਨੂੰ ਸੰਭਾਲਣ ਦਾ ਕੰਮ ਸੌਖਾ ਨਹੀਂ ਹੈ। ਬੇਬੀ ਸਪਾ ਪਰਥ ਦਾ ਅਜਿਹਾ ਪਹਿਲਾ ਖਾਸ ਸਪਾ ਹੈ, ਜਿੱਥੇ ਸਿਰਫ ਬੱਚਿਆਂ ਲਈ ਉਚੇਚੇ ਤੌਰ 'ਤੇ ਇਸ਼ਨਾਨ ਦੇ ਨਾਲ-ਨਾਲ ਉਨ੍ਹਾਂ ਦੀ ਮਾਲਿਸ਼ ਵੀ ਕੀਤੀ ਜਾਂਦੀ ਹੈ।
ਇਸ ਬਿਜ਼ਨੈੱਸ ਨੂੰ ਭਾਰਤੀ ਭੈਣਾਂ ਵਲੋਂ ਚਲਾਇਆ ਜਾ ਰਿਹਾ ਹੈ। ਇਸ ਬੇਬੀ ਸਪਾ ਵਿਚ ਪਾਣੀ 'ਚ ਇਸ਼ਨਾਨ ਦੇ ਨਾਲ-ਨਾਲ ਤੈਰਣਾ ਅਤੇ ਮਾਲਿਸ਼ ਕੀਤੀ ਜਾਂਦੀ ਹੈ। ਇਸ ਬੇਬੀ ਸਪਾ ਵਿਚ 6 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਸੰਭਾਲਣ ਦਾ ਬਿਜ਼ਨੈੱਸ ਕੀਤਾ ਜਾ ਰਿਹਾ ਹੈ। ਅਨੀਤਾ ਯਾਪ ਅਤੇ ਕਵਿਤਾ ਕੁਮਾਰ ਨਾਂ ਦੇ ਸਪਾ ਮਾਲਕ ਬਹੁਤ ਖੁਸ਼ ਹਨ, ਕਿਉਂਕਿ ਲਗਾਤਾਰ ਬੱਚਿਆਂ ਦੀ ਸਹੂਲਤ ਲਈ ਅਜਿਹੀਆਂ ਸੇਵਾਵਾਂ ਦੇ ਰਹੇ ਹਨ। 15 ਮਹੀਨੇ ਪਹਿਲਾਂ ਇਕ ਸਪਾ ਦੇ ਤੌਰ 'ਤੇ ਖੋਲ੍ਹਿਆ ਗਿਆ ਬਿਜ਼ਨੈੱਸ ਅੱਜ ਬੱਚਿਆਂ ਲਈ ਜੰਨਤ ਬਣ ਗਿਆ ਹੈ। ਇੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਉਪਾਵਾਂ ਬਾਰੇ ਗੱਲ ਕਰਦੇ ਹੋਏ ਮਾਪਿਆਂ ਦਾ ਕਹਿਣਾ ਹੈ ਕਿ 'ਬੇਬੀ' ਡਿਵਾਈਸ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ, ਜਿਨ੍ਹਾਂ 'ਚ ਬੱਚਿਆਂ ਨੂੰ ਕੋਈ ਖਤਰਾ ਨਹੀਂ ਹੈ।


Related News