ਇਟਲੀ ਦੇ ਵੱਖ-ਵੱਖ ਇਲਾਕਿਆਂ 'ਚ 2 ਭਾਰਤੀਆਂ ਨੇ ਕੀਤੀ ਆਤਮ ਹੱਤਿਆ

Sunday, Sep 13, 2020 - 09:14 PM (IST)

ਇਟਲੀ ਦੇ ਵੱਖ-ਵੱਖ ਇਲਾਕਿਆਂ 'ਚ 2 ਭਾਰਤੀਆਂ ਨੇ ਕੀਤੀ ਆਤਮ ਹੱਤਿਆ

ਰੋਮ (ਕੈਂਥ)- ਇਟਲੀ ਵਿੱਚ ਭਾਰਤੀਆਂ ਭਾਈਚਾਰੇ ਨਾਲ ਕੰਮਾਂਕਾਰਾ ਕਾਰਨ ਵਾਪਰ ਰਹੀਆਂ ਮਾੜੀਆਂ ਘਟਨਾਵਾਂ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਜਿਸ ਕਾਰਨ ਕਈ ਮਾਸੂਮ ਜ਼ਿੰਦਗੀਆਂ ਰੁੱਲਣ ਲਈ ਲਾਚਾਰ ਹੋ ਰਹੀਆਂ ਹਨ। ਅਜਿਹੀਆਂ ਹੀ ਦੋ ਘਟਨਾਵਾਂ ਅੱਜ ਇਟਲੀ ਦੇ ਜ਼ਿਲ੍ਹਾ ਆਰੇਸੋ ਤੇ ਲਾਤੀਨਾ 'ਚ ਘਟੀਆ ਹਨ ਜਿਹਨਾਂ ਵਿੱਚ ਦੋ ਭਾਰਤੀਆਂ ਵੱਲੋ ਆਤਮ ਹੱਤਿਆ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਆਰੇਸੋ ਜ਼ਿਲ੍ਹੇ ਦੇ ਬਬਿਆਨਾ ਇਲਾਕੇ ਵਿੱਚ ਰਹਿ ਰਹੇ ਇਕ ਭਾਰਤੀ ਵਲੋਂ ਆਪਣੇ ਸ਼ਹਿਰ ਦੇ ਇਕ ਚੌਕ ਵਿੱਚ 15 ਫੁੱਟ ਉਚਾਈ ਤੋਂ ਛਾਲ ਲਗਾ ਕੇ ਆਤਮ ਹੱਤਿਆ ਕੀਤੀ ਗਈ ਜਿਸ ਦੀ ਪਹਿਚਾਣ ਮਨਦੀਪ ਸਿੰਘ ਹੈ ਜਿਹੜਾ ਕਿ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਸੀ।ਪੁਲਸ ਵਲੋ ਕਾਰਵਾਈ ਕਰਦਿਆ ਮ੍ਰਿਤਕ ਮਨਦੀਪ ਸਿੰਘ ਵਲੋਂ ਕੀਤੀ ਆਤਮ ਹੱਤਿਆ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਇਹ ਗੱਲ ਸਾਫ਼ ਨਹੀ ਹੋ ਸਕੀ ਕਿ ਮ੍ਰਿਤਕ ਨੇ ਉਚਾਈ ਤੋਂ ਛਾਲ ਆਪ ਮਾਰੀ ਜਾਂ ਉਸ ਨੂੰ ਕਿਸੇ ਨੇ ਧੱਕਾ ਦਿੱਤਾ। ਦੂਜੇ ਪਾਸੇ ਲਾਤੀਨਾ ਦੇ ਸੇਸੇ ਸਕਾਲੋ ਨੇੜੇ ਇੱਕ ਹੋਰ ਭਾਰਤੀ ਸਵਰਨ ਸਿੰਘ (60) ਨੇ ਆਪਣੇ ਆਪ ਨੂੰ ਫਾਹਾ ਲਗਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਸੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੁੱਖਦਾਈ ਘਟਨਾਵਾਂ ਲਈ ਅਸੀਂ ਇਟਲੀ ਦੇ ਉਹਨਾਂ ਚੰਦ ਕੁ ਉਹਨਾਂ ਭਾਰਤੀਆਂ ਨੂੰ ਇਹ ਤਾਗੀਦ ਕਰਨੀ ਚਾਹੁੰਦੇ ਹਾਂ ਜਿਹੜੇ ਕਿ ਕਿਸੇ ਮੁਸ਼ਕਿਲ ਕਾਰਨ ਦਿਮਾਗੀ ਪਰੇਸ਼ਾਨੀ ਨਾਲ ਜੂਝ ਰਹੇ ਹਨ ਤੇ ਆਪਣੀ ਮੁਸ਼ਕਿਲ ਦਾ ਹੱਲ ਸਿਰਫ ਮੌਤ ਹੀ ਸਮਝਦੇ ਹਨ ਅਜਿਹੇ ਲੋਕ ਆਤਮ ਹੱਤਿਆ ਕਰਕੇ ਆਪਣੀ ਮੌਤ ਤੋਂ ਬਾਅਦ ਵੀ ਆਪਣੇ ਪਰਿਵਾਰ ਨੂੰ ਪਲ-ਪਲ ਮਰਨ ਲਈ ਮਜ਼ਬੂਰ ਕਰ ਜਾਂਦੇ ਹਨ ਪਰ ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀ ਹੁੰਦਾ।


author

Gurdeep Singh

Content Editor

Related News