ਵਿਸ਼ਵ ਪੱਧਰੀ ਅਧਿਆਪਕ ਪੁਰਸਕਾਰ ਦੀ ਸੂਚੀ ’ਚ ਦੋ ਭਾਰਤੀ ਅਧਿਆਪਕ ਸ਼ਾਮਲ

Thursday, Sep 09, 2021 - 11:34 PM (IST)

ਲੰਡਨ (ਭਾਸ਼ਾ)-ਬਿਹਾਰ ਦੇ ਭਾਗਲਪੁਰ ਦੇ ਗਣਿਤ ਦੇ ਅਧਿਆਪਕ ਸੱਤਿਅਮ ਮਿਸ਼ਰਾ ਅਤੇ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਦੀ ਸਮਾਜਿਕ ਅਧਿਐਨ, ਅੰਗਰੇਜ਼ੀ ਅਤੇ ਗਣਿਤ ਦੀ ਅਧਿਆਪਕਾ ਮੇਘਨਾ ਮੁਸੁਨੁਰੀ ਨੇ ਵੀਰਵਾਰ ਨੂੰ ਐਲਾਨੇ ਇਸ ਸਾਲ ਦੇ 10 ਲੱਖ ਡਾਲਰ ਦੇ ਵਿਸ਼ਵ ਪੱਧਰੀ ਅਧਿਆਪਕ ਪੁਰਸਕਾਰ ਲਈ ਚੋਟੀ ਦੇ 50 ਅਧਿਆਪਕਾਂ ’ਚ ਜਗ੍ਹਾ ਬਣਾਈ ਹੈ। 10 ਲੱਖ ਡਾਲਰ ਦੇ ਵਿਸ਼ਵ ਅਧਿਆਪਕਾ ਪੁਰਸਕਾਰ ਦਾ ਆਯੋਜਨ ਵਰਕੀ ਫਾਊਂਡੇਸ਼ਨ ਯੂਨੈਸਕੋ ਨਾਲ ਮਿਲ ਕੇ ਕਰਦਾ ਹੈ। ਇਸ ਦੇ ਲਈ 121 ਦੇਸ਼ਾਂ ਤੋਂ 8,000 ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ।

ਇਹ ਵੀ ਪੜ੍ਹੋ : ਅਮਰੀਕਾ 'ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਹੁਣ ਤੱਕ 6.50 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ

ਵਰਕੀ ਫਾਊਂਡੇਸ਼ਨ ਦੇ ਸੰਸਥਾਪਕ ਸੰਨੀ ਵਰਕੀ ਨੇ ਦੱਸਿਆ, “ਸਿਰਫ ਸਿੱਖਿਆ ਨੂੰ ਤਰਜ਼ੀਹ ਦੇ ਕੇ ਹੀ ਅਸੀਂ ਆਪਣਾ ਕੱਲ ਨੂੰ ਸੁਰੱਖਿਅਤ ਕਰ ਸਕਦੇ ਹਾਂ। ਸਿੱਖਿਆ ਵਿਸ਼ਵਾਸ ਦੇ ਨਾਲ ਭਵਿੱਖ ਦਾ ਸਾਹਮਣਾ ਕਰਨ ਦੀ ਕੁੰਜੀ ਹੈ।” ਸੱਤਿਅਮ ਮਿਸ਼ਰਾ ਨੇ ਦੁਨੀਆ ਨੂੰ ਦੇਖਣ ਦੇ ਬੱਚਿਆਂ ਦੇ ਤਰੀਕੇ 'ਚ ਬਦਲਾਅ ਦੇ ਸੰਕਲਪ ਅਤੇ ਵਿਦਿਆਰਥੀਆਂ ਲਈ ਗਣਿਤ ਨੂੰ ਵਧੇਰੇ ਦਿਲਚਸਪ ਬਣਾਉਣ ਲਈ ਗੁਣਾ ਦੇ ਆਸਾਨ ਫਾਰਮੂਲਿਆਂ ਨੂੰ ਲੈ ਕੇ ਇਸ ਸੂਚੀ 'ਚ ਥਾਂ ਬਣਾਈ ਹੈ। ਮੇਘਨਾ ਮੁਸੁਨੂਰੀ ਨੂੰ ਸਿੱਖਿਆ ਦੇ ਮਾਮਲੇ 'ਚ ਇੱਕ ਭਵਿੱਖਵਾਦੀ, ਪਰਉਪਕਾਰੀ ਅਤੇ ਭਾਵੁਕ ਉੱਦਮੀ ਦੱਸਿਆ ਜਾਂਦਾ ਹੈ। ਉਹ ਫਾਊਂਟੇਨਹੈੱਡ ਗਲੋਬਲ ਸਕੂਲ ਐਂਡ ਜੂਨੀਅਰ ਕਾਲਜ ਦੀ ਸੰਸਥਾਪਕ ਅਤੇ ਪ੍ਰਧਾਨ ਹੈ ਅਤੇ ਨਾਲ ਹੀ ਉੱਦਮੀ ਮਹਿਲਾਵਾਂ ਨੂੰ ਆਨਲਾਈਨ ਮੌਜੂਦਗੀ ਸਥਾਪਿਤ ਕਰਨ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲੀ, ਗੂਗਲ ਦੀ ਸੰਸਥਾ 'ਵੀਮੈਨ ਐਂਟਰਪ੍ਰੇਨਯੋਰਸ ਆਨ ਦਿ ਵੈੱਬ' (ਡਬਲਯੂ.ਓ.ਡਬਲਯੂ.) ਦੀ ਹੈਦਰਾਬਾਦ ਬ੍ਰਾਂਚ ਦੀ ਵੀ ਪ੍ਰਧਾਨ ਹੈ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਸੈਕਟਰੀ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਮੁਲਤਵੀ

ਯੂਨੇਸਕੋ 'ਚ ਸਿੱਖਿਆ ਲਈ ਸਹਾਇਕ ਡਾਇਰੈਕਟਰ ਜਨਰਲ ਸਟੇਫੇਨੀਆ ਗਿਆਨਿਨੀ ਨੇ ਕਿਹਾ ਕਿ ਜੇਕਰ ਸਾਨੂੰ ਕੋਵਿਡ-19 ਦੇ ਮੱਦੇਨਜ਼ਰ ਇਕ ਬਿਹਤਰ ਦੁਨੀਆ ਦਾ ਮੁੜ ਨਿਰਮਾਣ ਕਰਨਾ ਹੈ ਤਾਂ ਸਾਨੂੰ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ ਦਾ ਪੈਦਾਇਸ਼ੀ ਅਧਿਕਾਰ ਦੇਣ ਨੂੰ ਪਹਿਲ ਦੇਣੀ ਹੋਵੇਗੀ। ਇਸ ਦੇ ਨਾਲ ਹੀ ਪਹਿਲੀ ਵਾਰ ਸ਼ੁਰੂ ਕੀਤੇ ਗਏ ਚੇਗਡਾਟਓਆਰਜੀ ਗਲੋਬਲ ਸਟੂਡੈਂਟ ਪੁਰਸਕਾਰ 'ਚ ਚੋਟੀ ਦੇ 50 ਵਿਦਿਆਰਥੀਆਂ ਦੀ ਸੂਚੀ 'ਚ ਚਾਰ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਇਨ੍ਹਾਂ 'ਚ ਜਾਮੀਆ ਮਿਲਿਆ ਇਸਲਾਮਿਆ, ਨਵੀਂ ਦਿੱਲੀ ਦੇ ਵਾਸਤੁਕਲਾ ਦੇ 21 ਸਾਲਾ ਵਿਦਿਆਰਥੀ ਕੈਫ ਅਲੀ, ਆਈ.ਆਈ.ਐੱਮ. ਅਹਿਦਾਬਾਦ ਦੇ 23 ਸਾਲ ਐੱਮ.ਬੀ.ਏ. ਵਿਦਿਆਰਥੀ ਆਯੁਸ਼ ਗੁਪਤਾ, ਝਾਰਖੰਡ ਦੀ 17 ਸਾਲਾ ਸੀਮਾ ਕੁਮਾਰ ਅਤੇ ਹਰਿਆਣਾ ਦੇ ਕੇਂਦਰੀ ਯੂਨੀਵਰਸਿਟੀ ਦਾ 24 ਸਾਲਾ ਵਿਦਿਆਰਥੀ ਵਿਪਿਨ ਕੁਮਾਰ ਸ਼ਰਮਾ ਸ਼ਾਮਲ ਹੈ। ਇਸ ਪੁਰਸਕਾਰ ਤਹਿਤ 1,00,000 ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। ਚੇਗਡਾਟਓਆਰਜੀ ਦੀ ਮੁਖੀ ਲੀਲਾ ਥਾਮਸ ਨੇ ਕਿਹਾ ਕਿ ਕੋਵਿਡ ਦੇ ਇਸ ਦੌਰ 'ਚ ਕੈਫ, ਆਯੁਸ਼, ਸੀਮਾ ਅਤੇ ਵਿਪਿਨ ਵਰਗੇ ਵਿਦਿਆਰਾਥੀਆਂ ਨੇ ਵੱਡੀਆਂ ਰੁਕਾਵਟਾਂ ਦੇ ਬਾਵਜੂਦ ਪੜ੍ਹਾਈ ਕਰਦੇ ਰਹਿਣਾ ਅਤੇ ਬਿਹਤਰ ਭਵਿੱਖ ਲਈ ਲੜਦੇ ਰਹਿਣ ਦੀ ਵੱਡੀ ਹਿੰਮਤ ਦਿਖਾਈ ਹੈ।

ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News