ਫਰਾਂਸ ''ਚ 100 ਸਾਲ ਤੋਂ ਦਫਨ 2 ਭਾਰਤੀ ਫੌਜੀਆਂ ਨੂੰ ਨਸੀਬ ਹੋਵੇਗੀ ਵਤਨ ਦੀ ਮਿੱਟੀ

Saturday, Oct 28, 2017 - 02:22 AM (IST)

ਫਰਾਂਸ ''ਚ 100 ਸਾਲ ਤੋਂ ਦਫਨ 2 ਭਾਰਤੀ ਫੌਜੀਆਂ ਨੂੰ ਨਸੀਬ ਹੋਵੇਗੀ ਵਤਨ ਦੀ ਮਿੱਟੀ

ਫਰਾਂਸ— ਫਰਾਂਸ 'ਚ ਦਫਨ 2 ਭਾਰਤੀ ਫੌਜੀਆਂ ਦੀ ਲਾਸ਼ ਕਰੀਬ 100 ਸਾਲ ਬਾਅਦ ਆਪਣੇ ਵਤਨ ਪਰਤੇਗੀ। ਇਹ ਦੋਵੇਂ ਫੌਜੀ ਪਹਿਲੇ ਵਿਸ਼ਵ ਯੁੱਧ 'ਚ ਅੰਗਰੇਜ਼ ਫੌਜ ਵੱਲੋਂ ਲੜਨ ਲਈ ਫਰਾਂਸ ਭੇਜੇ ਗਏ ਸਨ। 39 ਗੜਵਾਲ ਰਾਈਫਲਸ ਰੈਜੀਮੈਂਟ ਦੇ ਇਹ ਦੋਵੇਂ ਫੌਜੀ ਯੁੱਧ 'ਚ ਸ਼ਹੀਦ ਹੋ ਗਏ ਸਨ ਪਰ ਉਨ੍ਹਾਂ ਦੀ ਮ੍ਰਿਤਕ ਦੇਹ ਦੇਸ਼ ਵਾਪਸ ਨਹੀਂ ਲਿਆਂਦੀ ਗਈ ਸੀ। ਇਨ੍ਹਾਂ ਫੌਜੀਆਂ ਨੂੰ ਡਨਕਰਕ ਨਾਂ ਦੀ ਥਾਂ 'ਤੇ ਬ੍ਰਿਟਸ਼ ਤੇ ਜਰਮਨ ਫੌਜੀਆਂ ਨਾਲ ਦਫਨ ਕੀਤਾ ਗਿਆ ਸੀ। ਸਤੰਬਰ 2016 'ਚ ਹੋਈ ਖੁਦਾਈ 'ਚ ਭਾਰਤੀ ਫੌਜੀਆਂ ਬਾਰੇ 'ਚ ਪਤਾ ਲੱਗਿਆ। ਫੌਜੀਆਂ ਦੀ ਲਾਸ਼ ਕੋਲ ਗੜਵਾਲ ਰਾਈਫਲਸ ਦਾ ਨਿਸ਼ਾਨ ਵੀ ਮਿਲਿਆ ਹੈ। ਰਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਅਗਲੇ ਮਹੀਨੇ ਗੜਵਾਲ ਰਾਈਫਲਸ ਦੇ ਬ੍ਰਿਗੇਡੀਅਰ ਸਣੇ 4 ਭਾਰਤੀ ਫੌਜ ਦੇ ਅਫਸਰ ਮ੍ਰਿਤਕ ਫੌਜੀਆਂ ਦੀ ਪਛਾਣ ਕਰਨ ਲਈ ਫਰਾਂਸ ਜਾਣਗੇ। ਗੜਵਾਲ ਰਾਈਫਲਸ ਦੇ ਜਵਾਨਾਂ ਨੇ ਬ੍ਰਿਟਿਸ਼ ਇੰਡੀਅਨ ਆਰਮੀ ਲਈ ਪਹਿਲੇ ਤੇ ਦੂਜੇ ਵਿਸ਼ਵ ਯੁੱਧ 'ਚ ਹਿੱਸਾ ਲਿਆ ਸੀ। ਪਹਿਲੇ ਵਿਸ਼ਵ ਯੁੱਧ 'ਚ ਕਰੀਬ 721 ਜਵਾਨ ਸ਼ਹੀਦ ਹੋਏ ਸੀ। ਉਥੇ ਹੀ ਦੂਜੇ ਵਿਸ਼ਨ ਯੁੱਧ 'ਚ ਗੜਵਾਲ ਰਾਈਫਲਸ ਦੇ 349 ਜਵਾਨ ਸ਼ਹੀਦ ਹੋਏ ਸਨ। ਅੰਗਰੇਜ਼ਾਂ ਲਈ ਲੜਨ ਵਾਲੇ ਗੜਵਾਲ ਰਾਈਫਲਸ ਦੇ ਜਵਾਨਾਂ 'ਚ ਸਭ ਤੋਂ ਮਸ਼ਹੂਰ ਗੱਬਰ ਨੇਗੀ ਰਹੇ ਹਨ। ਜਿਨ੍ਹਾਂ ਨੂੰ ਪਹਿਲੇ ਵਿਸ਼ਵ ਯੁੱਧ 'ਚ ਬਹਾਦਰੀ ਦਿਖਾਉਣ ਲਈ ਸਰਵਉੱਚ ਯੁੱਧ ਸਨਮਾਨ ਵਿਕਟੋਰੀਆ ਕਾਸ ਦਿੱਤਾ ਗਿਆ ਸੀ। ਨੇਗੀ ਫਰਾਂਸ 'ਚ ਹੋਈ ਬੈਟਲ ਆਫ ਨਾਰਵੇ ਚੈਪਲ 'ਚ 10 ਮਾਰਚ 1915 ਨੂੰ ਸ਼ਹੀਦ ਹੋਏ ਸਨ। ਨੇਗੀ ਜਿਥੇ ਸ਼ਹੀਦ ਹੋਏ ਉਹ ਉਸ ਥਾਂ ਤੋਂ ਕਰੀਬ 8 ਕਿਲੋਮੀਟਰ ਦੂਰ ਹੈ ਜਿਥੇ ਭਾਰਤੀ ਫੌਜੀ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸ ਦਈਏ ਕਿ ਪਹਿਲੇ ਵਿਸ਼ਵ ਯੁੱਧ 'ਚ ਕਰੀਬ 10 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ 'ਚ ਕਰੀਬ 62 ਹਜ਼ਾਰ ਫੌਜੀ ਸ਼ਹੀਦ ਹੋ ਗਏ ਸਨ। ਇਨ੍ਹਾਂ ਫੌਜੀਆਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ੀ ਧਰਤੀ 'ਤੇ ਹੀ ਦਫਨ ਕਰ ਦਿੱਤਾ ਜਾਂਦਾ ਸੀ।


Related News