ਹੋਰ ਲੈ ਲਓ ਨਜ਼ਾਰੇ ! ਪੁਲਸ ਨੇ ਸ਼ੁਰੂ ਕਰ'ਤੀ ਕਾਰਵਾਈ, ਮੋਡੀਫਾਇਡ ਸਾਈਲੈਂਸਰਾਂ ’ਤੇ ਚਲਾਇਆ ਬੁਲਡੋਜ਼ਰ
Tuesday, Nov 18, 2025 - 05:40 PM (IST)
ਗੁਰਦਾਸਪੁਰ (ਵਿਨੋਦ)- ਜ਼ਿਲ੍ਹੇ ਦੇ ਜਹਾਜ਼ ਚੌਂਕ ਖੇਤਰ 'ਚ ਮੋਡੀਫਾਇਡ ਸਾਈਲੈਂਸਰਾਂ ਨਾਲ ਸ਼ੋਰ ਮਚਾਉਣ ਵਾਲੇ ਨੌਜਵਾਨਾਂ ਖ਼ਿਲਾਫ਼ ਐੱਸ.ਪੀ ਡੀ.ਕੇ ਚੌਧਰੀ ਦੀ ਅਗਵਾਈ ’ਚ ਪੁਲਸ ਨੇ ਵੱਡਾ ਐਕਸ਼ਨ ਲੈਂਦਿਆਂ ਲਗਭਗ 100 ਦੇ ਕਰੀਬ ਲਾਹੇ ਹੋਏ ਸਾਈਲੈਂਸਰ ਬੁਲਡੋਜ਼ਰ ਨਾਲ ਨਸ਼ਟ ਕਰ ਦਿੱਤੇ। ਇਹ ਕਾਰਵਾਈ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਦੇ ਤਹਿਤ ਕੀਤੀ ਗਈ, ਜਿਨ੍ਹਾਂ ਵਿੱਚ ਸ਼ਹਿਰਾਂ ਵਿੱਚ ਸ਼ੋਰ ਪ੍ਰਦੂਸ਼ਣ ਖਿਲਾਫ ਕੜੇ ਕਦਮ ਚੁੱਕਣ ਲਈ ਕਿਹਾ ਗਿਆ ਹੈ। ਕਾਰਵਾਈ ਦੀ ਅਗਵਾਈ ਖੁਦ ਐੱਸ.ਪੀ (ਡੀ) ਡੀ.ਕੇ ਚੌਧਰੀ ਨੇ ਮੌਕੇ ’ਤੇ ਖੜ੍ਹ ਕੇ ਕੀਤੀ।
ਇਹ ਵੀ ਪੜ੍ਹੋ- PRTC ਬੱਸਾਂ ਦੇ ਚੱਕਾ ਜਾਮ ਨੂੰ ਲੈ ਕੇ ਨਵੀਂ ਅਪਡੇਟ, ਹੁਣ ਇਸ ਦਿਨ ਦਿੱਤੀ ਗਈ ਹੜਤਾਲ ਦੀ ਚੇਤਾਵਨੀ
ਜਾਣਕਾਰੀ ਮੁਤਾਬਕ ਜਹਾਜ਼ ਚੌਂਕ ਸਮੇਤ ਕਈ ਖੇਤਰਾਂ ਵਿੱਚ ਨੌਜਵਾਨ ਮੋਟਰਸਾਈਕਲਾਂ ’ਚੋਂ ਫੈਕਟਰੀ ਫਿਟਿੰਗ ਸਲੈਂਸਰ ਹਟਾ ਕੇ ਉੱਚ ਆਵਾਜ਼ ਵਾਲੇ ਸਲੈਂਸਰ ਲਗਾ ਰਹੇ ਸਨ, ਜਿਸ ਕਾਰਨ ਰਾਤ ਦੇ ਸਮੇਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਕਈ ਸ਼ਿਕਾਇਤਾਂ ਪੁਲਸ ਅਧਿਕਾਰੀਆਂ ਤੱਕ ਪਹੁੰਚ ਚੁੱਕੀਆਂ ਸਨ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਕੜੇ ਰੁਖ਼ ਨਾਲ ਹੁਕਮ ਦਿੱਤੇ ਸਨ ਕਿ ਮੋਡੀਫਾਇਡ ਸਲੈਂਸਰ ਤੁਰੰਤ ਜ਼ਬਤ ਕਰਕੇ ਨਸ਼ਟ ਕੀਤੇ ਜਾਣ।
ਇਹ ਵੀ ਪੜ੍ਹੋ- ਗੁਰਦਾਸਪੁਰ ਵਾਸੀਆਂ ਲਈ ਵੱਡੀ ਸੌਗਾਤ, 80 ਕਰੋੜ ਦਾ ਲੱਗੇਗਾ ਇਹ ਨਵਾਂ ਪ੍ਰਾਜੈਕਟ, ਮਿਲੇਗੀ ਖਾਸ ਸਹੂਲਤ
ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਐੱਸ.ਪੀ ਡੀ.ਕੇ ਚੌਧਰੀ ਨੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਪੁਲਸ ਟੀਮਾਂ ਨੇ ਕਈ ਥਾਵਾਂ ਤੋਂ ਸਾਈਲੈਂਸਰ ਕਬਜ਼ੇ ਵਿੱਚ ਲਏ ਅਤੇ ਫਿਰ ਜਹਾਜ਼ ਚੌਂਕ ਵਿੱਚ ਇਨ੍ਹਾਂ ਨੂੰ ਇਕੱਠਾ ਕਰ ਕੇ ਬੁਲਡੋਜ਼ਰ ਨਾਲ ਕੁਚਲ ਦਿੱਤਾ। ਬੁਲਡੋਜ਼ਰ ਚੱਲਦੇ ਹੀ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਕਈ ਵਾਸੀਆਂ ਨੇ ਇਸ ਕਦਮ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ- ਸ੍ਰੀ ਕਰਤਾਰਪੁਰ ਸਾਹਿਬ ਦੇ ਪੁਰਾਣੇ ਕੋਰੀਡੋਰ ਦੀ ਤੀਜੀ ਮੰਜ਼ਿਲ ਤੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ
ਕੁਝ ਨੌਜਵਾਨਾਂ ਨੇ ਪੁਲਸ ਨਾਲ ਬਹਿਸ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਚੇਤਾਵਨੀ ਨਹੀਂ ਦਿੱਤੀ ਗਈ। ਇਸ ’ਤੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਮੈਦਾਨੀ ਚੈਕਿੰਗ ਰਾਹੀਂ ਸੂਚਨਾਵਾਂ ਜਾਰੀ ਕੀਤੀਆਂ ਜਾ ਰਹੀਆਂ ਸਨ। ਐੱਸ.ਪੀ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੋਰ ਪ੍ਰਦੂਸ਼ਣ ਲੋਕਾਂ ਦੀ ਸਿਹਤ, ਬਜ਼ੁਰਗਾਂ ਅਤੇ ਬੱਚਿਆਂ ਦੀ ਨੀਂਦ ਤੇ ਸਿੱਧਾ ਪ੍ਰਭਾਵ ਪਾਂਦਾ ਹੈ। ਮੋਡੀਫਾਇਡ ਸਲੈਂਸਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅੱਗੇ ਵੀ ਇਹ ਮੁਹਿੰਮ ਹੋਰ ਸਖ਼ਤੀ ਨਾਲ ਚਲਾਈ ਜਾਵੇਗੀ। ਕਾਰਵਾਈ ਸ਼ਾਮ ਦੇ ਦੇਰ ਤੱਕ ਜਾਰੀ ਰਹੀ ਅਤੇ ਪੁਲਸ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਨੌਜਵਾਨ ਮੋਡੀਫਾਇਡ ਸਲੈਂਸਰ ਵਰਤਦਾ ਪਾਇਆ ਗਿਆ, ਉਸ ’ਤੇ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ
