ਦੇਸ ਪੰਜਾਬ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ

Wednesday, Jan 05, 2022 - 04:04 PM (IST)

ਦੇਸ ਪੰਜਾਬ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਦੋ ਦਿਨਾਂ ਵਾਲੀਬਾਲ ਟੂਰਨਾਮੈਂਟ

ਆਕਲੈਂਡ (ਹਰਮੀਕ ਸਿੰਘ) - ਨਵੇਂ ਵਰੇ ਵਿਚ ਸਪੋਰਟਸ ਸੀਜ਼ਨ ਦੀ ਸ਼ੁਰੂਆਤ ਕਰਦਿਆਂ ਆਕਲੈਂਡ ਦੇ ਦੇਸ ਪੰਜਾਬ ਸਪੋਰਟਸ ਕਲੱਬ ਵੱਲੋਂ ਸਫ਼ਲਤਾ ਪੂਰਵਕ 2 ਦਿਨਾਂ ਵਾਲੀਬਾਲ ਟੂਰਨਾਮੈਂਟ ਸਿੱਖ ਸਪੋਰਟਸ ਕੰਪਲੈਕਸ ਟਾਕਾਨੀਨੀ ਦੇ ਗਰਾਊਂਡ ਵਿਚ 3 ਅਤੇ 4 ਜਨਵਰੀ ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਪ੍ਰਬੰਧ ਦੇਖ ਰਹੇ ਪਾਲ ਪ੍ਰੋਡਕਸ਼ਨਜ਼ ਦੇ ਹਰਪਾਲ ਸਿੰਘ ਪਾਲ ਨੇ ਦੱਸਿਆ ਕਿ ਦੋ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਕੁਲ 10 ਟੀਮਾਂ ਨੇ ਭਾਗ ਲਿਆ ਤੇ ਸਾਰੀਆ ਟੀਮਾਂ ਨੇ ਬਹੁਤ ਬੇਹਤਰੀਨ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਨੂੰ ਬਹੁਤ ਫ਼ਸਵੇਂ ਮਕਾਬਲੇ ਦੇਖਣ ਨੂੰ ਮਿਲੇ।

PunjabKesari

ਦੂਸਰੇ ਦਿਨ ਹੋਏ ਸੈਮੀ-ਫਾਈਨਲ ਅਤੇ ਫਾਈਨਲ ਮੁਕਾਬਲੇ 'ਚ ਜਿਥੇ ਆਕਲੈਂਡ ਸਪਾਇਕਰਜ਼ ਦੀ ਟੀਮ ਨੇ ਪਹਿਲਾ, ਬੇ ਆਫ ਪਲੈਂਟੀ ਨੇ ਦੂਜਾ ਅਤੇ ਕਲਗੀਧਰ ਲਾਇਨਜ਼ ਨੇ ਤੀਜਾ ਸਥਾਨ ਸਥਾਨ ਹਾਸਲ ਕੀਤਾ, ਉਥੇ ਹੀ ਰੂਬਲ, ਕੀਰਤ ਅਤੇ ਹਰਮਨ ਬੈਸਟ ਖਿਡਾਰੀ ਐਲਾਨੇ ਗਏ। ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਟਰਾਫੀਆਂ ਅਤੇ ਨਕਦ ਰਾਸ਼ੀ ਅਤੇ ਬੈਸਟ ਖਿਡਾਰੀਆਂ ਨੂੰ LCD ਟੈਲੀਵੀਜ਼ਨ ਨਾਲ ਨਿਵਾਜਿਆ ਗਿਆ।

PunjabKesari


author

cherry

Content Editor

Related News