ਪਾਕਿਸਤਾਨ ''ਚ ਚੀਨੀ ਭਾਸ਼ਾ ਦੇ 2 ਅਧਿਆਪਕ ਅਗਵਾਹ

05/24/2017 11:40:38 PM

ਇਸਲਾਮਾਬਾਦ — ਪਾਕਿਸਤਾਨ 'ਚ ਬਲੋਚਿਸਤਾਨ ਸੂਬੇ ਦੇ ਕਵੇਟਾ ਸ਼ਹਿਰ 'ਚ ਹਥਿਆਰਬੰਦ ਅਗਵਾਹਕਾਰਾਂ ਨੇ ਚੀਨੀ ਭਾਸ਼ਾ ਦੇ 2 ਅਧਿਆਪਕਾਂ ਨੂੰ ਬੁੱਧਵਾਰ ਨੂੰ ਅਗਵਾਹ ਕਰ ਲਿਆ ਹੈ। ਸੂਬੇ ਦੇ ਬੁਲਾਰੇ ਅਨਵਰ ਓਲ ਹਕ ਕਾਕਰ ਨੇ ਦੱਸਿਆ ਕਿ ਚੀਨੀ ਜੋੜੇ ਨੂੰ ਅਗਵਾਹ ਕਰ ਲਿਆ ਗਿਆ ਹੈ। ਇਸ ਘਟਨਾ 'ਚ ਉਨ੍ਹਾਂ ਦਾ ਸੁਰੱਖਿਆ ਗਾਰਡ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪਾਕਿਸਤਾਨ 'ਚ ਚੀਨ ਦੇ ਰਾਜਦੂਤ ਅਤੇ ਹੋਰਨਾਂ ਅਧਿਕਾਰੀਆਂ ਨੇ ਸਰਕਾਰ ਤੋਂ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ ਹੈ। ਕਵੇਟਾ ਪੁਲਸ ਪ੍ਰਮੁੱਖ ਰੱਜ਼ਾ ਚੀਮਾ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਜ਼ਿੰਨਾ 'ਚ ਇਕ ਭਾਸ਼ਾ ਕੇਂਦਰ ਦੇ ਬਾਹਰ ਹੋਈ ਇਸ ਅਗਵਾਹ ਕਰਨ ਦੀ ਘਟਨਾ 'ਚ ਇਕ ਹੋਰ ਚੀਨੀ ਔਰਤ ਵਾਲ-ਵਾਲ ਬਚ ਗਈ। ਉਨ੍ਹਾਂ ਦੱਸਿਆ ਕਿ ਜੋੜਾ ਜਦੋਂ ਭਾਸ਼ਾ ਕੇਂਦਰ ਤੋਂ ਬਾਹਰ ਆ ਰਿਹਾ ਸੀ ਉਦੋਂ ਹਥਿਆਰਬੰਦ ਅਗਵਾਹਕਾਰਾਂ ਨੇ ਬੰਦੂਕ ਦੇ ਜ਼ੋਰ 'ਤੇ ਉਨ੍ਹਾਂ ਨੂੰ ਅਗਵਾਹ ਕਰ ਲਿਆ। ਕਿਸੇ ਵੀ ਵਿਅਕਤੀ ਅਤੇ ਸੰਗਠਨ ਨੇ ਹੁਣ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ 'ਚ ਅੱਤਵਾਦੀ ਸੰਗਠਨ ਪਹਿਲਾਂ ਵੀ ਫਿਰੌਤੀ ਅਤੇ ਪ੍ਰਚਾਰ ਲਈ ਵਿਦੇਸ਼ੀ ਨਾਗਰਿਕਾਂ ਨੂੰ ਅਗਵਾਹ ਕਰਦੇ ਰਹੇ ਹਨ। ਜਿਸ ਨਾਲ ਉਨ੍ਹਾਂ ਨੂੰ ਅਗਵਾਹ ਕਰਨ ਦੇ ਪਿੱਛੇ ਵੀ ਅਜਿਹੇ ਹੀ ਕਿਸੇ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਪਾਕਿਸਤਾਨ 'ਚ ਆਰਥਿਕ ਗਲਿਆਰੇ ਦੇ ਨਿਰਮਾਣ ਦੇ ਤਹਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਧਨ ਰਾਸ਼ੀ ਉਬਲੱਬਧ ਕਰਾਉਣ ਸਬੰਧ ਸਮਝੌਤੇ ਕੀਤੇ ਜਾਣ ਤੋਂ ਬਾਅਦ 2014 ਇਥੇ ਮੰਦਾਰਿਨ ਪੜਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ।


Related News