ਟਵਿੱਟਰ ਸ਼ੇਅਰਧਾਰਕਾਂ ਨੇ ਐਲਨ ਮਸਕ ਦੇ 44 ਬਿਲੀਅਨ ਡਾਲਰ ਦੇ ਸੌਦੇ ਨੂੰ ਦਿੱਤੀ ਮਨਜ਼ੂਰੀ

Wednesday, Sep 14, 2022 - 02:11 AM (IST)

ਟਵਿੱਟਰ ਸ਼ੇਅਰਧਾਰਕਾਂ ਨੇ ਐਲਨ ਮਸਕ ਦੇ 44 ਬਿਲੀਅਨ ਡਾਲਰ ਦੇ ਸੌਦੇ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ : ਟਵਿੱਟਰ ਸ਼ੇਅਰਧਾਰਕਾਂ ਨੇ ਟੈਸਲਾ ਦੇ ਸਹਿ-ਸੰਸਥਾਪਕ ਐਲਨ ਮਸਕ ਦੁਆਰਾ 44 ਬਿਲੀਅਨ ਡਾਲਰ ਦੇ 'Buyout' (ਖਰੀਦਣ) ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਟਵਿੱਟਰ ਦੇ ਸ਼ੇਅਰਧਾਰਕਾਂ ਨੇ ਦੱਖਣੀ ਅਫ਼ਰੀਕੀ-ਕੈਨੇਡੀਅਨ-ਅਮਰੀਕੀ ਅਨੁਭਵੀ ਕਾਰੋਬਾਰੀ, ਨਿਵੇਸ਼ਕ ਅਤੇ ਇੰਜੀਨੀਅਰ ਐਲਨ ਮਸਕ ਦੁਆਰਾ $44 ਬਿਲੀਅਨ 'ਖਰੀਦਣ' ਸੌਦੇ ਨੂੰ ਮਨਜ਼ੂਰੀ ਦਿੱਤੀ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਟਵਿਟਰ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ BCCI ਨੂੰ ਕਿਹਾ- ਨੌਜਵਾਨਾਂ ਨੂੰ ਵੀ ਨੁਮਾਇੰਦਗੀ ਕਰਨ ਦਾ ਦਿੱਤਾ ਜਾਵੇ ਮੌਕਾ

ਡੀਲ ਨੂੰ ਲੈ ਕੇ ਮਾਈਕ੍ਰੋ-ਬਲਾਗਿੰਗ ਦਿੱਗਜ ਟਵਿੱਟਰ ਅਤੇ ਮਸਕ ਵਿਚਕਾਰ ਕਾਨੂੰਨੀ ਵਿਵਾਦ ਦੇ ਵਿਚਾਲੇ ਟੈਸਲਾ ਦੇ ਸੀ.ਈ.ਓ. ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਨੇ ਉਸ ਨੂੰ ਆਪਣੇ ਕਾਰੋਬਾਰ ਬਾਰੇ ਗੁੰਮਰਾਹਕੁੰਨ ਜਾਣਕਾਰੀ ਦਿੱਤੀ, ਜਦੋਂ ਉਸ ਨੇ $44 ਬਿਲੀਅਨ ਸੌਦੇ 'ਤੇ ਦਸਤਖਤ ਕੀਤੇ। ਇਹ ਦਾਅਵਾ ਬੀਤੀ ਰਾਤ ਟੈਸਲਾ ਦੇ ਬੌਸ ਦੁਆਰਾ ਸੌਦੇ ਨੂੰ ਰੱਦ ਕਰਨ ਦੀ ਬਜਾਏ ਪੂਰਾ ਕਰਨ ਲਈ ਟਵਿੱਟਰ ਦੁਆਰਾ ਦਾਇਰ ਕੀਤੇ ਮੁਕੱਦਮੇ ਦੇ ਜਵਾਬ ਵਿੱਚ ਦਾਇਰ ਕੀਤਾ ਗਿਆ ਸੀ। ਟਵਿੱਟਰ ਨੇ ਮੰਗਲਵਾਰ ਨੂੰ ਕਿਹਾ ਕਿ ਸ਼ੁਰੂਆਤੀ ਕਾਊਂਟਿੰਗ ਤੋਂ ਪਤਾ ਲੱਗਾ ਹੈ ਕਿ ਸ਼ੇਅਰਧਾਰਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ $44 ਬਿਲੀਅਨ ਵਿੱਚ ਖਰੀਦਣ ਲਈ ਐਲਨ ਮਸਕ ਦੀ ਬੋਲੀ ਦਾ ਸਮਰਥਨ ਕੀਤਾ, ਬੇਸ਼ੱਕ ਉਹ ਇਕਰਾਰਨਾਮੇ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਕਾਗਜ਼ਾਂ 'ਚ ਹੀ ਚੱਲ ਰਹੀਆਂ ਸਨ 339 ਸਿਆਸੀ ਪਾਰਟੀਆਂ, ਚੋਣ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ

ਇਹ ਅੰਕੜਾ ਸ਼ੇਅਰਧਾਰਕਾਂ ਦੀ ਇਕ ਮੀਟਿੰਗ ਦੌਰਾਨ ਆਇਆ, ਜੋ ਕੁਝ ਮਿੰਟਾਂ ਤੱਕ ਚੱਲੀ, ਜਿਸ ਵਿੱਚ ਜ਼ਿਆਦਾਤਰ ਵੋਟਾਂ ਆਨਲਾਈਨ ਪਾਈਆਂ ਗਈਆਂ। ਟਵਿੱਟਰ ਨੇ ਮਸਕ 'ਤੇ ਸੌਦੇ ਨੂੰ ਬੰਦ ਕਰਨ ਲਈ ਮੁਕੱਦਮਾ ਕੀਤਾ ਹੈ ਅਤੇ ਇਸ ਦੀ ਸੁਣਵਾਈ ਅਕਤੂਬਰ 'ਚ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News