ਪੰਜਾਬ: ਬੰਦੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ ਡੇਢ ਕਰੋੜ ਰੁਪਏ!

Wednesday, Aug 05, 2026 - 08:17 PM (IST)

ਪੰਜਾਬ: ਬੰਦੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ ਡੇਢ ਕਰੋੜ ਰੁਪਏ!

ਮੋਗਾ: ਕਹਿੰਦੇ ਹਨ ਕਿ ਕਿਸਮਤ ਬਦਲਣ ਲੱਗਿਆਂ ਦੇਰ ਨਹੀਂ ਲੱਗਦੀ। ਇਸ ਦੀ ਤਾਜ਼ਾ ਮਿਸਾਲ ਮੋਗਾ ਤੋਂ ਵੇਖਣ ਨੂੰ ਮਿਲੀ ਹੈ, ਜਿੱਥੇ ਇਕ ਬੰਦੇ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਹੈ। ਉਕਤ ਵਿਅਕਤੀ ਨੇ 200 ਰੁਪਏ ਦਾ ਨੋਟ ਦੇ ਕੇ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ 'ਤੇ ਡੇਢ ਕਰੋੜ ਰੁਪਏ ਦਾ ਵੱਡਾ ਇਨਾਮ ਨਿਕਲ ਆਇਆ ਹੈ। 

ਜਾਣਕਾਰੀ ਮੁਤਾਬਕ, ਮੋਗਾ ਦੇ ਰਹਿਣ ਵਾਲੇ ਉਪੇਂਦਰਜੀਤ ਸਿੰਘ ਨੇ 200 ਰੁਪਏ ਦੀ ਕੀਮਤ ਵਾਲੀ ਪੰਜਾਬ ਸਟੇਟ ਲਾਟਰੀ ਦੀ ਟਿਕਟ ਖਰੀਦੀ ਸੀ। ਜਦੋਂ ਲਾਟਰੀ ਦੇ ਨਤੀਜੇ ਨਿਕਲੇ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਕਿਉਂਕਿ ਉਸ ਨੇ ਡੇਢ ਕਰੋੜ ਰੁਪਏ ਦਾ ਇਨਾਮ ਜਿੱਤ ਲਿਆ ਸੀ। 

ਉਪੇਂਦਰਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਸ ਨੂੰ ਇਸ ਗੱਲ 'ਤੇ ਯਕੀਨ ਹੀ ਨਹੀਂ ਹੋਇਆ ਕਿ ਉਸ ਦਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲ ਆਇਆ ਹੈ। ਉਸ ਨੇ ਕਈ ਵਾਰ ਲਾਟਰੀ ਦਾ ਨਤੀਜਾ ਚੈੱਕ ਕੀਤਾ। ਇਸ ਖ਼ਬਰ ਨਾਲ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਘਰ ਵਿਚ ਵਧਾਈਆਂ ਦੇਣ ਲਈ ਲੋਕਾਂ ਦੀ ਆਮਦ ਜਾਰੀ ਹੈ। ਉਪੇਂਦਰਜੀਤ ਨੂੰ ਇਹ ਸਭ ਕਿਸੇ ਸੁਫ਼ਨੇ ਵਾਂਗ ਲੱਗ ਰਿਹਾ ਹੈ। 


author

Anmol Tagra

Content Editor

Related News