ਜਨਮ ਤੋਂ ਕੁਝ ਮਹੀਨੇ ਬਾਅਦ ਵਿਛੜੀਆਂ ਜੁੜਵਾਂ ਭੈਣਾਂ , 36 ਸਾਲ ਬਾਅਦ DNA ਟੈਸਟ ਨੇ ਮਿਲਾਈਆਂ

04/23/2021 1:47:13 AM

ਫਲੋਰੀਡਾ - ਇਹ ਕਿੱਸਾ ਕਿਸੇ ਫਿਲਮ ਦੀ ਕਹਾਣੀ ਜਿਹੀ ਲੱਗ ਸਕਦੇ ਪਰ ਮਾਰਲੀ ਸਿਨਰਟ ਅਤੇ ਐਮਿਲੀ ਬੁਸ਼ਨੇਲ ਦੀ ਜ਼ਿੰਦਗੀ ਦਾ ਸੱਚ ਇਹੀ ਰਿਹਾ। ਦੱਖਣੀ ਕੋਰੀਆ ਵਿਚ ਪੈਦਾ ਹੋਈਆਂ ਜੁੜਵਾਂ ਭੈਣਾਂ ਨੂੰ ਅਲੱਗ-ਅਲੱਗ ਪਰਿਵਾਰਾਂ ਨੇ ਗੋਦ ਲੈ ਲਿਆ। ਉਨ੍ਹਾਂ ਦੀਆਂ ਜ਼ਿੰਦਗੀਆਂ ਇਕ-ਦੂਜੇ ਤੋਂ ਅਲੱਗ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਇਕ-ਦੂਜੇ ਦੇ ਬਾਰੇ ਪਤਾ ਵੀ ਨਹੀਂ ਸੀ। ਹੁਣ 36 ਸਾਲ ਬਾਅਦ ਜਾ ਕੇ ਦੋਹਾਂ ਨੇ ਜਦ ਇਕ-ਦੂਜੇ ਵੱਲ ਵੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਇਹ ਵੀ ਪੜੋ - UAE : ਕਬੂਤਰਬਾਜ਼ੀ 'ਚ ਫਸੇ 64 ਭਾਰਤੀਆਂ ਨੂੰ ਅਪਾਰਟਮੈਂਟ 'ਚੋਂ ਕੱਢਿਆ ਬਾਹਰ

PunjabKesari

ਧੀ ਦੇ ਕਹਿਣ 'ਤੇ ਡੀ. ਐੱਨ. ਏ. ਟੈਸਟ
ਦੋਹਾਂ ਭੈਣਾਂ ਨੂੰ ਅਮਰੀਕੀ ਪਰਿਵਾਰਾਂ ਨੇ ਗੋਦ ਲਿਆ ਹੋਇਆ ਸੀ। ਮਾਲੀ ਫਲੋਰੀਡਾ ਪਹੁੰਚ ਗਈ ਅਤੇ ਐਮਿਲੀ ਪੈਂਸਿਲਵੇਨੀਆ। ਉਨ੍ਹਾਂ ਦੀਆਂ ਜ਼ਿੰਦਗੀਆਂ ਅਲੱਗ-ਅਲੱਗ ਚੱਲ ਰਹੀਆਂ ਸਨ ਪਰ ਐਮਿਲੀ ਨੂੰ 11 ਸਾਲ ਦੀ ਧੀ ਇਜਾਬੇਲ ਨੂੰ ਆਪਣੀ ਮਾਂ ਦੇ ਪਰਿਵਾਰ ਸਬੰਧੀ ਜਾਣਨਾ ਸੀ। ਇਜਾਬੇਲ ਨੇ 'ਗੁੱਡ ਮਾਰਨਿੰਗ ਅਮਰੀਕਾ' ਸ਼ੋਅ ਵਿਚ ਦੱਸਿਆ ਕਿ ਉਹ ਡੀ. ਐੱਨ. ਏ. ਟੈਸਟ ਚਾਹੁੰਦੀ ਸੀ ਕਿਉਂਕਿ ਉਸ ਦੀ ਮਾਂ ਨੂੰ ਗੋਦ ਲਿਆ ਗਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਉਹ ਜਾਣਨਾ ਚਾਹੁੰਦੀ ਸੀ। ਉਥੇ ਮਾਲੀ ਖੁਦ ਵੀ ਡੀ. ਐੱਨ. ਏ. ਟੈਸਟ ਕਰਾਉਣਾ ਚਾਹੁੰਦੀ ਸੀ।

ਇਹ ਵੀ ਪੜੋ -  ਹੁਣ ਸਾਊਦੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਵੇਗਾ 'ਰਮਾਇਣ' ਤੇ 'ਮਹਾਭਾਰਤ'

PunjabKesari

...ਤੇ ਮਿਲ ਗਈਆਂ ਦੋ ਭੈਣਾਂ
ਮਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ 49.96 ਫੀਸਦੀ ਡੀ. ਐੱਨ. ਏ. ਮੈਚ ਵਾਲੀ ਇਜਾਬੇਲ ਮਿਲੀ ਤਾਂ ਉਸ ਨੂੰ ਸਮਝ ਆਇਆ ਕਿ ਉਹ ਉਸ ਦੀ ਜੁੜਵਾਂ ਭੈਣ ਦੀ ਧੀ ਹੈ। ਮਾਲੀ ਅਤੇ ਐਮਿਲੀ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ ਅਤੇ ਮਿਲਣ ਦਾ ਫੈਸਲਾ ਕੀਤਾ। ਐਮਿਲੀ ਦਾ ਆਖਣਾ ਹੈ ਕਿ ਪਹਿਲਾਂ ਉਹ ਡੀ. ਐੱਨ. ਏ. ਟੈਸਟ ਨਹੀਂ ਕਰਾਉਣਾ ਚਾਹੁੰਦੀ ਸੀ ਪਰ ਹੁਣ ਜਦ ਉਸ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਇਕ ਜੁੜਵਾਂ ਭੈਣ ਹੈ ਤਾਂ ਉਹ ਕਾਫੀ ਖੁਸ਼ ਹੈ। ਇੱਤੇਫਾਕ ਨਾਲ ਦੋਹਾਂ ਨੇ ਆਪਣੇ ਪ੍ਰਾਣ ਡੇ 'ਤੇ ਇਕੋ ਜਿਹੀ ਡ੍ਰੈੱਸ ਪਾਈ ਹੋਈ ਸੀ, ਹੇਅਰ-ਸਟਾਈਲ ਵੀ ਇਕੋ ਜਿਹਾ ਹੀ ਸੀ ਅਤੇ ਗਲੇ ਦਾ ਹਾਰ ਵੀ। ਦੋਹਾਂ ਨੂੰ ਹੁਣ ਤੱਕ ਇਸ ਦਾ ਯਕੀਨ ਨਹੀਂ ਆ ਰਿਹਾ ਕਿ ਉਹ ਇਕ-ਦੂਜੇ ਨੂੰ ਪਾ ਕੇ ਕਾਫੀ ਖੁਸ਼ ਹਨ।

ਇਹ ਵੀ ਪੜੋ ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ

PunjabKesari

ਇਹ ਵੀ ਪੜੋ ਪੁਤਿਨ ਨੂੰ 'ਕੋਰੋਨਾ' ਤੋਂ ਬਚਾਉਣ ਲਈ ਰੂਸ ਨੇ ਅਪਣਾਏ ਇਹ ਅਜੀਬੋ-ਗਰੀਬ ਤਰੀਕੇ, ਪੜ੍ਹੋ ਪੂਰੀ ਖਬਰ


Khushdeep Jassi

Content Editor

Related News