ਟੀ. ਵੀ. ਸ਼ੋਅ ਜਿੱਤ ਕੇ ਬਣਿਆ ਕਰੋੜਪਤੀ, ਆਯੋਜਕਾਂ ਨੇ ਕੌਡੀ ਵੀ ਨਹੀਂ ਦਿੱਤੀ
Tuesday, May 09, 2023 - 12:56 PM (IST)
ਲੰਡਨ (ਭਾਸ਼ਾ) - ਕਰੋੜਪਤੀ ਬਣਨ ਦੀ ਇੱਛਾ ਸਾਰਿਆਂ ਦੀ ਹੁੰਦੀ ਹੈ। ਇਸਦੇ ਲਈ ਲੋਕ ਜੀ-ਤੋੜ ਮਿਹਨਤ ਕਰਦੇ ਹਨ। ਕੁਝ ਕਿਮਸਤ ਵਾਲੇ ਲੋਕਾਂ ਨੂੰ ਇਹ ਪੈਸਾ ਬਹੁਤ ਸੌਖਿਆਂ ਮਿਲ ਜਾਂਦਾ ਹੈ। ਬ੍ਰਿਟੇਨ ਦਾ ਇਕ ਬਦਕਿਮਸਤ ਵਿਅਕਤੀ ਨਾਲ ਕੁਝ ਇੰਝ ਹੋਇਆ ਹੈ। ਬੇਬਿੰਗਟਨ ਦਾ ਰਹਿਣ ਵਾਲਾ 24 ਸਾਲਾ ਡੈਨੀਅਲ ਓ-ਹੈਲੋਰਨ ਟੀ. ਵੀ. ’ਤੇ ਪ੍ਰਸਾਰਿਤ ਹੋਣ ਵਾਲੇ ਇਕ ਕਵਿੱਜ ਸ਼ੋਅ ’ਚ ਆਖਰੀ ਜੇਤੂ ਰਿਹਾ।
ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਨੇ ਕੀਤੀ ‘ਦਿ ਕੇਰਲਾ ਸਟੋਰੀ’ ਦੀ ਸੁਪੋਰਟ, ਕੰਗਨਾ ਨੇ ਕਿਹਾ, ‘ਵਿਰੋਧ ਕਰ ਰਹੇ ਲੋਕ ਖ਼ੁਦ ਅੱਤਵਾਦੀ’
100 ਮੁਕਾਬਲੇਬਾਜ਼ਾਂ ਵਿਚੋਂ ਇਕ ਨੂੰ ਹੀ ਇਕ ਜੈਕਪਾਟ ਮਿਲਦਾ ਹੈ। ਡੈਨੀਅਲ ਨੇ 99 ਮੁਕਾਬਲੇਬਾਜ਼ਾਂ ਨੂੰ ਹਰਾਉਂਦੇ ਹੋਏ ਜੈਕਪਾਟ ਜਿੱਤ ਲਿਆ ਪਰ ਆਯੋਜਕਾਂ ਨੇ ਕਿਹਾ ਸੀ ਕਿ ਜਦੋਂ ਤੱਕ ਸ਼ੋਅ ਦਾ ਪ੍ਰਸਾਰਣ ਨਾ ਹੋਵੇ ਜਾਵੇ, ਉਹ ਕਿਸੇ ਨੂੰ ਇਸਦੇ ਬਾਰੇ ਜਾਣਕਾਰੀ ਨਾ ਦੇਵੇ। ਇਥੋਂ ਤੱਕ ਕਿ ਪਰਿਵਾਰ ਨੂੰ ਵੀ ਨਹੀਂ ਦੱਸੇ। ਜਿੱਤਣ ਦਾ ਚੈੱਕ ਐਪੀਸੋਡ ਦਾ ਪ੍ਰਸਾਰਣ ਹੋਣ ਦੇ ਕੁਝ ਹਫਤੇ ਬਾਅਦ ਭੇਜਿਆ ਜਾਏਗਾ।
ਇਹ ਖ਼ਬਰ ਵੀ ਪੜ੍ਹੋ : ਹੁਣ ਫ਼ਿਲਮ ‘ਦਿ ਕੇਰਲ ਸਟੋਰੀ’ ਦਾ ਸਟੇਟਸ ਲਗਾਉਣ ’ਤੇ ਗਲਾ ਵੱਢਣ ਦੀ ਧਮਕੀ
ਡੈਨੀਅਲ ਨੇ ਸੋਚਿਆ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਸਰਪ੍ਰਾਈਜ ਦੇਵੇਗਾ ਪਰ ਪੂਰੇ 9 ਮਹੀਨੇ ਤੱਕ ਐਪੀਸੋਡ ਦਾ ਪ੍ਰਸਾਰਣ ਹੀ ਨਹੀਂ ਹੋਇਆ। ਓਦੋਂ ਤੱਕ ਡੈਨੀਅਲ ਨੇ ਕਿਸੇ ਨੂੰ ਇਸਦੇ ਬਾਰੇ ਨਹੀਂ ਦੱਸਿਆ। ਅਚਾਨਕ ਪਿਛਲੇ ਹਫਤੇ ਸ਼ੋਅ ਦਾ ਪ੍ਰਸਾਰਣ ਹੋਇਆ ਅਤੇ ਡੈਨੀਅਲ ਨੂੰ ਜੈਕਪਾਟ ਜਿੱਤਦੇ ਹੋਏ ਦਿਖਾਇਆ ਗਿਆ। ਇਸ ਤੋਂ ਬਾਅਦ ਉਸਦੇ ਜਿੰਨੇ ਵੀ ਰਿਸ਼ਤੇਦਾਰਾਂ ਨੇ ਇਹ ਐਪੀਸੋਡ ਦੇਖਿਆ, ਸਭ ਖੁਸ਼ੀ ਨਾਲ ਪਾਗਲ ਹੋ ਗਏ। ਓਧਰ, ਡੈਨੀਅਲ ਪ੍ਰੇਸ਼ਾਨ ਹੈ। ਉਸਨੂੰ 9 ਮਹੀਨੇ ਬਾਅਦ ਵੀ ਪੈਸਿਆਂ ਦੀ ਉਡੀਕ ਹੈ। ਕਰੋੜਪਤੀ ਹੋਣ ਦੇ ਬਾਵਜੂਦ ਉਹ ਕੰਗਾਲ ਹੈ। ਉਸਦੇ ਹੱਥ ਵਿਚ ਇਕ ਰੁਪਇਆ ਵੀ ਅਜੇ ਤੱਕ ਨਹੀਂ ਆਇਆ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।