ਇਸਤਾਂਬੁਲ ਜਹਾਜ਼ ਹਾਦਸਾ : 1 ਦੀ ਮੌਤ ਤੇ 157 ਜ਼ਖਮੀ (ਤਸਵੀਰਾਂ ਤੇ ਵੀਡੀਓ)

Thursday, Feb 06, 2020 - 12:21 PM (IST)

ਇਸਤਾਂਬੁਲ ਜਹਾਜ਼ ਹਾਦਸਾ : 1 ਦੀ ਮੌਤ ਤੇ 157 ਜ਼ਖਮੀ (ਤਸਵੀਰਾਂ ਤੇ ਵੀਡੀਓ)

ਇਸਤਾਂਬੁਲ (ਭਾਸ਼ਾ) ਤੁਰਕੀ ਦੇ ਇਸਤਾਂਬੁਲ ਦੇ ਸਬੀਹਾ ਗੋਕਸੇਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਜਹਾਜ਼ ਲੈਂਡਿੰਗ ਦੌਰਾਨ ਰਨਵੇਅ 'ਤੇ ਤਿਲਕਣ ਕਾਰਨ ਤਿੰਨ ਹਿੱਸਿਆਂ ਵਿਚ ਟੁੱਟ ਗਿਆ। ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿਚ ਵੀ ਅੱਗ ਲੱਗ ਗਈ। ਜਹਾਜ਼ ਵਿਚ 177 ਲੋਕ ਸਵਾਰ ਸਨ, ਜਿਹਨਾਂ ਵਿਚ 171 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਨ। ਹਾਦਸੇ ਵਿਚ ਹੁਣ ਤੱਕ ਇਕ ਵਿਅਕਤੀ ਦੇ ਮਰਨ ਦੀ ਖਬਰ ਹੈ  ਜਦਕਿ 150 ਤੋਂ ਵੱਧ ਜ਼ਖਮੀ ਦੱਸੇ ਗਏ ਹਨ। 

PunjabKesari

ਬੋਇੰਗ 737 ਦਾ ਇਹ ਜਹਾਜ਼ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਵਿਚ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ। ਜਾਣਕਾਰੀ ਮੁਤਾਬਕ ਜਹਾਜ਼ ਨੇ ਇਮਜਿਰ ਸ਼ਹਿਰ ਤੋਂ ਉਡਾਣ ਭਰੀ ਸੀ ਅਤੇ ਇਸਤਾਂਬੁਲ ਦੇ ਸਬੀਹਾ ਗੋਜੇਨ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।

PunjabKesari

ਹਾਦਸੇ ਮਗਰੋਂ ਐਮਰਜੈਂਸੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ। ਘਟਨਾ ਦੇ ਬਾਅਦ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਉਹਨਾਂ ਵਿਚ ਕੁਝ ਲੋਕ ਜਹਾਜ਼ ਦੇ ਪਿਛਲੇ ਹਿੱਸੇ ਵਿਚੋਂ ਬਾਹਰ ਨਿਕਲਦੇ ਦੇਖੇ ਜਾ ਸਕਦੇ ਹਨ।

PunjabKesari

ਇਹ ਜਾਣਕਾਰੀ ਵੀ ਮਿਲੀ ਹੈ ਕਿ ਹਾਦਸੇ ਦੇ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੋਰ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਜਹਾਜ਼ ਵਿਚ ਜ਼ਿਆਦਾਤਰ ਲੋਕ ਤੁਰਕੀ ਦੇ ਸਨ।

PunjabKesari

ਭਾਵੇਂਕਿ ਲੱਗਭਗ 20 ਵਿਦੇਸ਼ੀ ਨਾਗਰਿਕ ਵੀ ਸਵਾਰ ਸਨ। ਇਹਨਾਂ ਵਿਚ 4 ਅਮਰੀਕੀ, 4 ਚੀਨੀ ਨਾਗਰਿਕ ਵੀ ਸਨ। ਇਸਤਾਂਬੁਲ ਦੇ ਗਵਰਨਰ ਅਲੀ ਯੇਰਲੀਕਾਯਾ ਨੇ ਕਿਹਾ,''ਬਦਕਿਸਮਤੀ ਨਾਲ ਪੇਗਾਸਸ ਏਅਰਲਾਈਨਜ਼ ਦਾ ਜਹਾਜ਼ ਖਰਾਬ ਮੌਸਮ ਕਾਰਨ ਰਨਵੇਅ 'ਤੇ ਲੱਗਭਗ 50-60 ਮੀਟਰ ਤੱਕ ਤਿਲਕਦਾ ਗਿਆ। 

PunjabKesari

ਸਿਹਤ ਮੰਤਰੀ ਫਹਾਰਟਿਨ ਕੋਜ਼ਾ ਨੇ ਤੁਰਕੀ ਦੇ ਇਕ ਨਾਗਰਿਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਆਵਾਜਾਈ ਮੰਤਰੀ ਮੇਹਮਤ ਜਾਹਿਰਾ ਤੁਰਹਾਨ ਨੇ ਕਿਹਾ,''ਜ਼ਖਮੀ ਹੋਏ ਲੋਕਾਂ ਵਿਚ ਇਕ ਦੱਖਣੀ ਕੋਰੀਆ ਦਾ ਨਾਗਰਿਕ ਵੀ ਹੈ। ਇਸਤਾਂਬੁਲ ਦੇ ਸਰਕਾਰੀ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 


author

Vandana

Content Editor

Related News