ਅਮਰੀਕਾ ਦੀ ਨਾਰਾਜ਼ਗੀ ਦੇ ਬਾਵਜੂਦ ਹੋਰ ਜ਼ਿਆਦਾ ਰੂਸੀ ਮਿਜ਼ਾਈਲਾਂ ਖਰੀਦ ਸਕਦਾ ਹੈ ਤੁਰਕੀ : ਅਰਦੌਣ

Sunday, Sep 26, 2021 - 03:43 PM (IST)

ਅਮਰੀਕਾ ਦੀ ਨਾਰਾਜ਼ਗੀ ਦੇ ਬਾਵਜੂਦ ਹੋਰ ਜ਼ਿਆਦਾ ਰੂਸੀ ਮਿਜ਼ਾਈਲਾਂ ਖਰੀਦ ਸਕਦਾ ਹੈ ਤੁਰਕੀ : ਅਰਦੌਣ

ਇਸਤਾਂਬੁਲ (ਭਾਸ਼ਾ): ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਯਪ ਅਰਦੌਣ ਨੇ ਕਿਹਾ ਹੈ ਕਿ ਉਹ ਅਮਰੀਕਾ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਦੂਜੀ ਰੂਸੀ ਮਿਜ਼ਾਈਲ ਪ੍ਰਣਾਲੀ ਖਰੀਦਣ 'ਤੇ ਵਿਚਾਰ ਕਰਨਗੇ। ਅਰਦੌਣ ਨੇ ਅਮਰੀਕੀ ਪ੍ਰਸਾਰਕ 'ਸੀ.ਬੀ.ਐੱਸ ਨਿਊਜ਼' ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਤੁਰਕੀ ਨੂੰ ਆਪਣੀ ਰੱਖਿਆ ਪ੍ਰਣਾਲੀ ਦੇ ਸੰਬੰਧ ਵਿਚ ਖੁਦ ਫ਼ੈਸਲਾ ਕਰਨਾ ਹੋਵੇਗਾ। ਉਹਨਾਂ ਨੇ ਇਸ ਹਫ਼ਤੇ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਤੁਰਕੀ ਨੂੰ ਅਮਰੀਕਾ ਦੀਆਂ ਬਣੀਆਂ ਪ੍ਰੈਟ੍ਰੀਓਟ ਮਿਜ਼ਾਈਲਾਂ ਖਰੀਦਣ ਦਾ ਵਿਕਲਪ ਨਹੀਂ ਦਿੱਤਾ ਗਿਆ ਸੀ ਅਤੇ 1.4 ਅਰਬ ਡਾਲਰ ਦੇ ਭੁਗਤਾਨ ਦੇ ਬਾਵਜੂਦ ਅਮਰੀਕਾ ਨੇ ਐੱਫ-35 ਜਹਾਜ਼ ਮੁਹੱਈਆ ਨਹੀਂ ਕਰਵਾਏ। 

ਨਾਟੋ ਦੇ ਮੈਂਬਰ ਤੁਰਕੀ ਨੂੰ ਰੂਸ ਦੀਆਂ ਬਣਾਈਆਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਦੇ ਬਾਅਦ ਐੱਫ-35 ਪ੍ਰੋਗਰਾਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਅਮਰੀਕ ਨਾਟੋ ਦੇ ਅੰਦਰ ਰੂਸੀ ਪ੍ਰਣਾਲੀਆਂ ਦੀ ਵਰਤੋਂ ਦਾ ਸਖ਼ਤ ਵਿਰੋਧ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਐੱਫ-35 ਲਈ ਖਤਰਾ ਹੈ ਜਦਕਿ ਤੁਰਕੀ ਦਾ ਕਹਿਣਾ ਹੈ ਕਿ ਐੱਸ-400 ਨੂੰ ਨਾਟੋ ਪ੍ਰਣਾਲੀ ਵਿਚ ਏਕੀਕ੍ਰਿਤ ਕੀਤੇ ਬਿਨਾਂ ਸੁਤੰਤਰ ਤੌਰ 'ਤੇ ਵਰਤਿਆ ਜਾ ਸਕਦਾ ਹੈ। ਇਸ ਲਈ ਕੋਈ ਜ਼ੋਖਮ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ - ਹੈਰੀ ਅਤੇ ਮੇਗਨ ਨੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਦਾ ਕੀਤਾ ਦੌਰਾ

ਅਮਰੀਕਾ ਨੇ ਰੂਸੀ ਪ੍ਰਭਾਵ ਨੂੰ ਘੱਟ ਕਰਨ ਦੇ ਉਦੇਸ਼ ਨਾਲ 2017 ਦੇ ਇਕ ਕਾਨੂੰਨ ਦੇ ਤਹਿਤ ਇਸ ਖਰੀਦਾਰੀ ਨੂੰ ਲੈਕੇ ਤੁਰਕੀ 'ਤੇ ਪਾਬੰਦੀਆਂ ਵੀ ਲਗਾਈਆਂ ਸਨ। ਅਰਦੌਣ ਤੋਂ ਜਦੋਂ ਪੁੱਛਿਆ ਗਿਆ ਕੀ ਉਹ ਹੋਰ ਐੱਸ-400 ਖਰੀਦਣਗੇ ਤਾਂ ਉਹਨਾਂ ਨੇ ਅਮਰੀਕਾ ਦੀ ਨਾਰਾਜ਼ਗੀ ਦੀ ਪਰਵਾਹ ਨਾ ਕਰਦਿਆਂ ਕਿਹਾ,''ਬੇਸ਼ੱਕ ਹਾਂ।'' ਅਰਦੌਣ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 29 ਸਤੰਬਰ ਨੂੰ ਮੁਲਾਕਾਤ ਕਰਨਗੇ।


author

Vandana

Content Editor

Related News