ਤੁਰਕੀ 'ਚ ਕੋਰੋਨਾ ਇਨਫੈਕਟਡ ਲੋਕਾਂ ਦੀ ਗਿਣਤੀ ਹੋਈ 1 ਲੱਖ ਤੋਂ ਪਾਰ

04/26/2020 2:05:46 PM

ਅੰਕਾਰਾ- ਵਿਸ਼ਵ ਦੀ ਮਹਾਸ਼ਕਤੀ ਅਮਰੀਕਾ ਅਤੇ ਯੂਰਪ ਦੇ ਕਈ ਸੰਪੰਨ ਦੇਸ਼ਾਂ ਦੇ ਬਾਅਦ ਤੁਰਕੀ ਵਿਚ ਵੀ ਮਹਾਮਾਰੀ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਕਹਿਰ ਮਚਾਇਆ ਹੋਇਆ ਹੈ ਅਤੇ ਇਕ ਲੱਖ ਤੋਂ ਵਧੇਰੇ ਇਸ ਵਾਇਰਸ ਦੀ ਲਪੇਟ ਵਿਚ ਹਨ। ਸਿਹਤ ਮੰਤਰੀ ਫਾਹਰੇਟਿਨ ਕੋਕਾ ਮੁਤਾਬਕ 25 ਅਪ੍ਰੈਲ ਤੱਕ ਦੇ ਅੰਕੜਿਆਂ ਮੁਤਾਬਕ 1,07,773 ਲੋਕ ਵਾਇਰਸ ਦੀ ਲਪੇਟ ਵਿਚ ਹਨ ਅਤੇ 2,706 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤੁਰਕੀ ਲਈ ਰਾਹਤ ਦੀ ਗੱਲ ਇਹ ਹੈ ਕਿ ਵਾਇਰਸ ਨਾਲ 25,582 ਲੋਕ ਠੀਕ ਹੋ ਚੁੱਕੇ ਹਨ। 25 ਅਪ੍ਰੈਲ ਨੂੰ ਤੁਰਕੀ ਵਿਚ 2,861 ਨਵੇਂ ਮਾਮਲੇ ਵਾਇਰਸ ਦੇ ਆਏ ਅਤੇ 106 ਲੋਕਾਂ ਦੀ ਮੌਤ ਹੋਈ ਹੈ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਇਲਾਜ ਮਗਰੋਂ ਠੀਕ ਹੋਏ 3,845 ਲੋਕਾਂ ਨੂੰ ਪਿਛਲੇ 24 ਘੰਟਿਆਂ ਦੌਰਾਨ ਛੁੱਟੀ ਦਿੱਤੀ ਗਈ ਹੈ। 

ਵਿਸ਼ਵ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਤੁਰਕੀ 7ਵੇਂ ਨੰਬਰ 'ਤੇ ਹੈ। ਇੱਥੇ ਇਨਫੈਕਟਡ ਲੋਕਾਂ ਦੀ ਗਿਣਤੀ ਚੀਨ ਅਤੇ ਈਰਾਨ ਤੋਂ ਵੱਧ ਹੈ। ਤੁਰਕੀ ਵਿਚ 8,70,000 ਲੋਕਾਂ ਦਾ ਟੈਸਟ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇੱਥੋਂ ਦੀ ਆਬਾਦੀ 82 ਮਿਲੀਅਨ ਹੈ। ਇਕ ਟਵੀਟ ਵਿਚ ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਾਵਧਾਨੀ ਵਰਤਦੇ ਰਹਿਣ ਤਾਂ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਿਆ ਜਾ ਸਕੇ। 


Lalita Mam

Content Editor

Related News