ਲਾਕਡਾਊਨ ਦੌਰਾਨ ਤੁਰਕੀ ਦੇ ਇਕ ਸ਼ਹਿਰ ''ਤੇ ਭੇਡਾਂ ਨੇ ਕੀਤਾ ਕਬਜ਼ਾ (ਵੀਡੀਓ)

05/04/2020 12:13:44 PM

ਅੰਕਾਰਾ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਤੁਰਕੀ ਵਿਚ ਹਾਲਾਤ ਕਾਫੀ ਖਰਾਬ ਹਨ। ਦੇਸ਼ ਵਿਚ ਕੋਰੋਨਾਵਾਇਰਸ ਦੇ ਸਵਾ ਲੱਖ ਮਾਮਲੇ ਸਾਹਮਣੇ ਆਏ ਹਨ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਚ ਲਾਕਡਾਊਨ ਲਗਾਇਆ ਗਿਆ ਹੈ। ਇਸ ਦੌਰਾਨ ਸੜਕਾਂ 'ਤੇ ਇਨਸਾਨਾਂ ਦੀ ਗੈਰ ਮੌਜੂਦਗੀ ਦਾ ਫਾਇਦਾ ਜਾਨਵਰ ਚੁੱਕ ਰਹੇ ਹਨ। ਅਸਲ ਵਿਚ ਤੁਰਕੀ ਦੇ ਇਕ ਸ਼ਹਿਰ ਸਮਸੁਨ ਵਿਚ ਬੀਤੀ ਰਾਤ ਹਜ਼ਾਰਾਂ ਦੀ ਗਿਣਤੀ ਵਿਚ ਭੇਡਾਂ ਸੜਕ 'ਤੇ ਆ ਗਈਆਂ ਅਤੇ ਇੱਧਰ-ਉੱਧਰ ਘੁੰਮਣ ਲੱਗੀਆਂ।

 

ਸੜਕ 'ਤੇ ਘੁੰਮ ਰਹੀਆਂ ਭੇਡਾਂ ਦੇ ਇਸ ਵੀਡੀਓ ਨੂੰ ਮਿਡਲ ਈਸਟ ਆਈ ਦੇ ਇਕ ਪੱਤਰਕਾਰ ਸੋਯਲੂ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਲਾਕਡਾਊਨ ਕਾਰਨ ਤੱਟੀ ਸ਼ਹਿਰ ਸਮਸੁਨ ਵਿਚ ਸੜਕਾਂ ਖਾਲੀ ਹਨ ਅਤੇ ਭੇਡਾਂ ਪੂਰੇ ਸ਼ਹਿਰ ਵਿਚ ਘੁੰਮਦੀਆਂ ਨਜ਼ਰ ਆ ਰਹੀਆਂ ਹਨ। ਕੁਝ ਭੇਡਾਂ ਆਰਾਮ ਨਾਲ ਸ਼ਹਿਰ ਦੇ ਅੰਦਰ ਬਣੀਆਂ ਪਾਰਕਾਂ ਵਿਚ ਆਰਾਮ ਕਰਦੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਸੰਕਟ ਦੌਰਾਨ 'ਦਾਨ ਮੁਹਿੰਮ' ਦੇ ਤਹਿਤ ਰੋਸ਼ਨ ਹੋਵੇਗਾ ਬੁਰਜ ਖਲੀਫਾ

ਸੋਯਲੂ ਨੇ ਲਿਖਿਆ,''ਕੋਰੋਨਾਵਾਇਰਸ ਲਾਕਡਾਊਨ ਦੇ ਵਿਚ ਬੀਤੀ ਰਾਤ ਤੁਰਕੀ ਦੇ ਸਮਸੁਨ ਸ਼ਹਿਰ 'ਤੇ ਭੇਡਾਂ ਨੇ ਕਬਜ਼ਾ ਕੀਤਾ।'' ਇਸੇ ਤਰ੍ਹਾਂ ਨਾਲ ਮਾਰਚ ਮਹੀਨੇ ਵਿਚ ਵੀ ਬ੍ਰਿਟੇਨ ਦੇ ਵੇਲਜ਼ ਕਸਬੇ ਵਿਚ ਬਕਰੀਆਂ ਦੇ ਝੁੰਡ ਨੇ ਕਬਜ਼ਾ ਕਰ ਲਿਆ ਸੀ। ਬਕਰੀਆਂ ਨੇ ਪੂਰੇ ਸ਼ਹਿਰ ਵਿਚ ਲਾਕਡਾਊਨ ਦੇ ਕਾਰਨ ਖਾਲੀ ਸ਼ੜਕਾਂ ਦਾ ਪੂਰਾ ਫਾਇਦਾ ਚੁੱਕਿਆ ਅਤੇ ਜੰਮ ਕੇ ਮਸਤੀ ਕੀਤੀ। ਕੋਰੋਨਾਵਾਇਰਸ ਨਾਲ ਤੁਰਕੀ ਦਾ ਬੁਰਾ ਹਾਲ ਹੈ। ਹੁਣ ਤੱਕ ਦੇਸ਼ ਵਿਚ 126,045 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News