ਤੁਰਕੀ ਪੁਲਸ ਨੇ ਕਾਰ ਦੇ ਦਰਵਾਜੇ ''ਚੋਂ 5,000 ਕੱਛੂਕੰਮੇ ਕੀਤੇ ਬਰਾਮਦ, ਵੀਡੀਓ

01/23/2020 4:55:44 PM

ਅੰਕਾਰਾ (ਬਿਊਰੋ): ਤੁਰਕੀ ਵਿਚ ਕਸਟਮ ਅਧਿਕਾਰੀਆਂ ਨੇ ਬੀਤੇ ਦਿਨੀਂ ਇਕ ਵੱਡੇ ਤਸਕਰੀ ਮਾਮਲੇ ਦਾ ਪਰਦਾਫਾਸ਼ ਕੀਤਾ। ਮੰਗਲਵਾਰ ਨੂੰ ਕਸਟਮ ਅਧਿਕਾਰੀਆਂ ਨੇ ਜੋਰਜੀਆ ਸੀਮਾ ਨੇੜੇ ਤੁਰਕੀ ਦੇ ਉੱਤਰ ਪੂਰਬੀ ਸ਼ਹਿਰ ਆਰਟਵਿਨ ਵਿਚ ਇਕ ਕਾਰ ਦੇ ਦਰਵਾਜੇ ਤੋਂ 5 ਹਜ਼ਾਰ ਛੋਟੇ ਕੱਛੂਕੰਮੇ ਕੱਢ ਕੇ ਉਹਨਾਂ ਦੀ ਜਾਨ ਬਚਾਈ। ਅਧਿਕਾਰੀਆਂ ਨੂੰ ਇਹਨਾਂ ਦੀ ਤਸਕਰੀ ਦੀ ਸੂਚਨਾ ਮਿਲੀ ਸੀ। ਜਾਂਚ ਦੇ ਦੌਰਾਨ ਜਦੋਂ ਕਾਰ ਦੇ ਦਰਵਾਜੇ ਦੀ ਸ਼ੀਲਡ ਹਟਾਈ ਗਈ ਤਾਂ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਕਾਰ ਦੇ ਪੈਸੇਂਜਰ ਡੋਰ ਫ੍ਰੇਮ ਵਿਚ ਇਹਨਾਂ ਕੱਛੂਕੰਮਿਆਂ ਨੂੰ ਇਕੱਠੇ ਭਰ ਕੇ ਬੰਦ ਕੀਤਾ ਗਿਆ ਸੀ। ਇਹਨਾਂ ਕੱਛੂਕੰਮਿਆਂ ਦਾ ਆਕਾਰ ਸਿੱਕੇ ਜਿੰਨਾ ਹੈ। ਸੋਸ਼ਲ ਮੀਡੀਆ 'ਤੇ ਕੱਛੂਕੰਮਿਆਂ ਨੂੰ ਬਾਹਰ ਕੱਢਦੇ ਕਸਟਮ ਅਧਿਕਾਰੀ ਦਾ ਵੀਡੀਓ ਵਾਇਰਲ ਹੋਇਆ ਹੈ।

 

ਮੀਡੀਆ ਰਿਪੋਰਟਾਂ ਮੁਤਾਬਕ ਕੱਛੂਕੰਮਿਆਂ ਦੀ ਤਸਕਰੀ ਲਈ ਰੂਸੀ ਪਾਸਪੋਰਟ ਧਾਰਕ ਇਕ ਦੋਸ਼ੀ 'ਤੇ (6,500 ਤੁਰਕੀ ਲੀਰਾ) 78 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਕੱਛੂਕੰਮਿਆਂ ਨੂੰ ਜ਼ਬਤ ਕਰ ਕੇ ਜੰਗਲਾਤ ਸੁਰੱਖਿਆ ਅਤੇ ਰਾਸ਼ਟਰੀ ਪਾਰਕ ਦਫਤਰ ਵਿਚ ਪਹੁੰਚਾ ਦਿੱਤਾ ਗਿਆ। ਕਮਟਮ ਅਧਿਕਾਰੀਆਂ ਦੇ ਮੁਤਾਬਕ ਕੱਛੂਕੰਮਿਆਂ ਨੂੰ ਡੋਰ ਫ੍ਰੇਮ ਦੇ ਬਕਸੇ ਵਿਚ ਇਕੱਠੇ ਭਰਿਆ ਗਿਆ ਸੀ। ਇਹਨਾਂ ਵਿਚੋਂ ਹੇਠਾਂ ਦਬੇ ਗਏ 6 ਕੱਛੂਕੰਮੇ ਤੁਰਨ ਦੀ ਸਥਿਤੀ ਵਿਚ ਨਹੀਂ ਹਨ। ਸਾਰੇ ਕੱਛੂਕੰਮਿਆਂ ਨੂੰ ਕੱਢ ਕੇ ਪਾਣੀ ਨਾਲ ਭਰੇ ਸੁਰੱਖਿਅਤ ਡੱਬਿਆਂ ਵਿਚ ਰੱਖਿਆ ਗਿਆ ਹੈ । ਇਸ ਤੋਂ ਪਹਿਲਾਂ ਨਵੰਬਰ 2019 ਵਿਚ 3400 ਕੱਛੂਕੰਮਿਆਂ ਨੂੰ ਬਚਾਇਆ ਗਿਆ ਸੀ। ਉਦੋਂ ਇਹਨਾਂ ਨੂੰ ਪਿੱਜ਼ਾ ਬਕਸੇ ਵਿਚ ਭਰ ਕੇ ਲਿਜਾਇਆ ਜਾ ਰਿਹਾ ਸੀ।


Vandana

Content Editor

Related News