ਟਰਬਨ ਫਾਰ ਆਸਟ੍ਰੇਲੀਆ ਨੇ ਮਨਾਇਆ ਆਸਟ੍ਰੇਲੀਆ ਡੇਅ

Friday, Jan 28, 2022 - 06:18 PM (IST)

ਸਿਡਨੀ (ਸਨੀ ਚਾਂਦਪੁਰੀ):- 26 ਜਨਵਰੀ ਨੂੰ ਆਸਟ੍ਰੇਲੀਆ ਡੇਅ ਪੂਰੇ ਆਸਟ੍ਰੇਲੀਆ ਵਿਚ ਮਨਾਇਆ ਗਿਆ। ਇਸ ਮੌਕੇ ਟਰਬਨ ਫਾਰ ਆਸਟ੍ਰੇਲੀਆ ਵੱਲੋਂ ਵੀ ਆਸਟ੍ਰੇਲੀਆ ਡੇਅ 'ਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ । ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਟਰਬਨ ਫਾਰ ਆਸਟ੍ਰੇਲੀਆ ਦੇ ਸੰਸਥਾਪਕ ਅਮਰ ਸਿੰਘ ਨੇ ਦੱਸਿਆ ਕਿ 26 ਜਨਵਰੀ ਅਤੇ ਆਸਟ੍ਰੇਲੀਆ ਡੇਅ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਟੀਮ ਵੱਲ਼ੋਂ ਇਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੀ ਸਪੀਚ ਤੋਂ ਇਲਾਵਾ ਵੱਖ-ਵੱਖ ਪ੍ਰੋਗਰਾਮ ਕੀਤੇ ਗਏ।

PunjabKesari

ਇਸ ਮੌਕੇ ਟਰਬਨ ਫਾਰ ਆਸਟ੍ਰੇਲੀਆ ਦੀ ਟੀਮ ਵੱਲੋਂ ਇੰਡੀਅਨ ਕਲਚਰਲ ਅਤੇ ਏਸ਼ੀਅਨ ਕਲਚਰਲ ਕਰਵਾਏ ਗਏ। ਪ੍ਰੋਗਰਾਮ ਦੌਰਾਨ ਪੰਜਾਬੀ ਨੌਜਵਾਨ ਮੁੰਡਿਆਂ ਅਤੇ ਕੁੜੀਆਂ ਵੱਲੋਂ ਕ੍ਰਮਵਾਰ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਦਿੱਤੀ ਗਈ। ਇਸ ਮੌਕੇ ਪੈਰਮੈਟਾ ਦੇ ਲੌਰਡ ਮੇਅਰ ਡੋਨਾ ਡੇਵਿਸ ਨੇ ਹਾਜ਼ਰ ਪਤਵੰਤਿਆਂ ਨੂੰ ਆਸਟ੍ਰੇਲੀਆ ਡੇਅ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਦੀ ਇਹ ਪਛਾਣ ਹੈ ਕਿ ਇਸ ਦੇਸ਼ ਵਿਚ ਵਿਭਿੰਨ ਭਾਈਚਾਰਿਆਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਆਪਸੀ ਏਕਤਾ ਨੂੰ ਬਿਆਨ ਕਰਦੇ ਹਨ।

PunjabKesari

ਹਰ ਤਿਉਹਾਰ ਨੂੰ ਉਹ ਭਾਵੇਂ ਕਿਸੇ ਵੀ ਭਾਈਚਾਰੇ ਦਾ ਹੋਵੇ ਨੂੰ ਖਸ਼ੀ ਨਾਲ ਮਨਾਉਂਦੇ ਹਨ। ਉਹਨਾਂ ਸੰਸਥਾ ਦੇ ਮੈਂਬਰਾਂ ਨੂੰ ਪ੍ਰੋਗਰਾਮ ਦੇ ਸਫ਼ਲ ਹੋਣ ਦੀ ਵਧਾਈ ਵੀ ਦਿੱਤੀ । ਇਸ ਮੌਕੇ ਨਿਊ ਸਾਊਥ ਵੇਲਜ ਦੇ ਮਲਟੀਕਲਚਰਲ ਮਨਿਸਟਰ ਮਾਰਕ ਕੋਰੀ ਵੀ ਮੌਜੂਦ ਸਨ। ਐੱਮ. ਪੀ. ਮਿਸ਼ੇਲ ਰੌਅਲੈਂਡ ਵੱਲੋਂ ਵੀ ਵੀਡੀਓ ਕਾਨਫਰੰਸ ਨਾਲ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ। ਇਸ ਮੌਕੇ ਅਮਰ ਸਿੰਘ , ਗੁਰਦੀਪ ਸਿੰਘ ਤੁੱਲੀ, ਸਤਬੀਰ ਸਿੰਘ, ਤਰਨਦੀਪ ਸਿੰਘ, ਅੰਮ੍ਰਿਤ ਸਿੰਘ ਹਾਜ਼ਰ ਸਨ।

PunjabKesari


cherry

Content Editor

Related News