ਡੰਕੀ ਲਾਉਣ ਦੀ ਕੋਸ਼ਿਸ਼, ਸਮੁੰਦਰ ''ਚ ਫਸੇ 64 ਲੋਕਾਂ ਨੂੰ ਕੀਤਾ ਗਿਆ ਰੈਸਕਿਊ
Sunday, Mar 02, 2025 - 09:43 AM (IST)

ਟਿਊਨਿਸ (ਏਜੰਸੀ)- ਟਿਊਨੀਸ਼ੀਆ ਦੇ ਪੂਰਬੀ ਸੂਬੇ ਮਾਹਦੀਆ ਵਿੱਚ ਇੱਕ ਸਮੁੰਦਰੀ ਯੂਨਿਟ ਨੇ 64 ਲੋਕਾਂ ਨੂੰ ਬਚਾਇਆ ਹੈ, ਜੋ ਯੂਰਪ ਪਹੁੰਚਣ ਦੀ ਕੋਸ਼ਿਸ਼ ਦੌਰਾਨ ਡੰਕੀ ਲਾਉਂਦਿਆਂ ਸਮੁੰਦਰ ਵਿੱਚ ਫੱਸ ਗਏ ਸਨ। ਟਿਊਨੀਸ਼ੀਆ ਦੇ ਜਨਰਲ ਡਾਇਰੈਕਟੋਰੇਟ ਆਫ਼ ਕਸਟਮਜ਼ ਨੇ ਸ਼ਨੀਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕਈ ਸੌ ਫੁੱਟ ਉੱਚੇ ਉੱਡ ਰਹੇ ਜਹਾਜ਼ ਨੂੰ ਲੱਗੀ ਅੱਗ, ਮਸਾਂ ਬਚੀ ਯਾਤਰੀਆਂ ਦੀ ਜਾਨ (ਵੇਖੋ ਵੀਡੀਓ)
ਬਿਆਨ ਦੇ ਅਨੁਸਾਰ ਸਮੁੰਦਰੀ ਯੂਨਿਟ ਨੇ ਸ਼ੁੱਕਰਵਾਰ ਨੂੰ ਅਨਿਯਮਿਤ ਇਮੀਗ੍ਰੇਸ਼ਨ ਨਾਲ ਲੜਨ ਦੇ ਉਦੇਸ਼ ਨਾਲ ਇੱਕ ਖੋਜ ਅਤੇ ਬਚਾਅ ਕਾਰਜ ਚਲਾਇਆ ਸੀ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ 64 ਲੋਕ ਸਮੁੰਦਰ ਵਿੱਚ ਇਕ ਕਿਸ਼ਤੀ 'ਤੇ ਸਵਾਰ ਮਿਲੇ, ਜਿਸ ਦਾ ਤੇਲ ਖਤਮ ਹੋ ਰਿਹਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਗੁਆਂਢੀ ਦੇਸ਼ ਤੋਂ ਆਈ ਸੀ। ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿਹੜਾ ਦੇਸ਼ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਸਵਾਰੀਆਂ ਨਾਲ ਭਰੀ ਬੱਸ ਨਾਲ ਵਾਪਰਿਆ ਹਾਦਸਾ, 37 ਲੋਕਾਂ ਦੀ ਮੌਤ
ਇਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਚੇਬਾ ਬੰਦਰਗਾਹ 'ਤੇ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਪ੍ਰਕਿਰਿਆ ਲਈ ਟਿਊਨੀਸ਼ੀਅਨ ਕੋਸਟ ਗਾਰਡ ਨੂੰ ਸੌਂਪ ਦਿੱਤਾ ਗਿਆ ਹੈ। ਮੱਧ ਭੂਮੱਧ ਸਾਗਰ ਵਿੱਚ ਸਥਿਤ, ਟਿਊਨੀਸ਼ੀਆ ਯੂਰਪ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਆਵਾਜਾਈ ਬਿੰਦੂ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8