ਜੰਗ ਦਰਮਿਆਨ ਮਚੀ ਹਾਹਾਕਾਰ: ਖਾੜੀ ਦੇਸ਼ਾਂ ''ਚ ਫਸੇ 1600 ਨਾਗਰਿਕ, ਅਮਰੀਕਾ ਭੇਜੇਗਾ ਫੌਜੀ ਜਹਾਜ਼!
Thursday, Mar 05, 2026 - 08:56 AM (IST)
ਦੁਬਈ/ਵਾਸ਼ਿੰਗਟਨ : ਮੱਧ ਪੂਰਬ (Middle East) ਵਿੱਚ ਲਗਾਤਾਰ ਵਧ ਰਹੀ ਜੰਗ ਦੇ ਕਾਰਨ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ ਹੈ। ਜੰਗ ਦੇ ਫੈਲਾਅ ਕਾਰਨ ਪੂਰੇ ਖੇਤਰ ਵਿੱਚ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੇ ਹਜ਼ਾਰਾਂ ਨਾਗਰਿਕ ਉੱਥੇ ਫਸੇ ਹੋਏ ਹਨ। ਹੁਣ ਦੁਨੀਆ ਭਰ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ, 4 ਮਾਰਚ ਤੋਂ ਦੁਬਈ ਦੇ ਹਵਾਈ ਅੱਡੇ 'ਤੇ ਸੀਮਤ ਗਿਣਤੀ ਵਿੱਚ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। ਹਾਲਾਂਕਿ, ਅਜੇ ਵੀ ਆਵਾਜਾਈ ਪੂਰੀ ਤਰ੍ਹਾਂ ਆਮ ਨਹੀਂ ਹੋਈ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ ਪਿੱਛੇ
ਅਮਰੀਕਾ ਵੱਲੋਂ ਵੱਡਾ ਰੈਸਕਿਊ ਆਪ੍ਰੇਸ਼ਨ: ਮਾਰਕੋ ਰੂਬੀਓ
ਅਮਰੀਕੀ ਵਿਦੇਸ਼ ਮੰਤਰਾਲੇ (State Department) ਨੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਵੱਡੀ ਮੁਹਿੰਮ ਵਿੱਢੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੱਸਿਆ ਕਿ ਲਗਭਗ 1,600 ਅਮਰੀਕੀ ਨਾਗਰਿਕਾਂ ਨੇ ਖੇਤਰ ਵਿੱਚੋਂ ਨਿਕਲਣ ਲਈ ਸਰਕਾਰ ਤੋਂ ਮਦਦ ਮੰਗੀ ਹੈ। ਸੰਯੁਕਤ ਅਰਬ ਅਮੀਰਾਤ (UAE), ਸਊਦੀ ਅਰਬ ਅਤੇ ਜਾਰਡਨ ਵਿੱਚ ਫਸੇ ਅਮਰੀਕੀਆਂ ਲਈ ਚਾਰਟਰਡ ਫਲਾਈਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹੋਰਨਾਂ ਥਾਵਾਂ 'ਤੇ ਫਸੇ ਲੋਕਾਂ ਨੂੰ ਕਮਰਸ਼ੀਅਲ ਫਲਾਈਟਾਂ ਵਿੱਚ ਟਿਕਟਾਂ ਦਿਵਾਉਣ ਲਈ ਮਦਦ ਦਿੱਤੀ ਜਾ ਰਹੀ ਹੈ। ਰੂਬੀਓ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਲੋੜ ਪੈਣ 'ਤੇ "ਫੌਜੀ ਉਡਾਣਾਂ" (Military Flight Options) ਦੇ ਵਿਕਲਪਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ ਜੋ ਕੀਤਾ ਸੁਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
