ਜੰਗ ਦੌਰਾਨ ਸਮੁੰਦਰ ਵਿਚਾਲੇ ਡੁੱਬ ਗਿਆ ਇਰਾਨ ਦਾ ਜਹਾਜ਼ ! 180 ਲੋਕ ਸੀ ਸਵਾਰ

Wednesday, Mar 04, 2026 - 04:12 PM (IST)

ਜੰਗ ਦੌਰਾਨ ਸਮੁੰਦਰ ਵਿਚਾਲੇ ਡੁੱਬ ਗਿਆ ਇਰਾਨ ਦਾ ਜਹਾਜ਼ ! 180 ਲੋਕ ਸੀ ਸਵਾਰ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ ਅਮਰੀਕਾ ਤੇ ਇਜ਼ਰਾਈਲ ਨਾਲ ਜੰਗ ਲੜ ਰਿਹਾ ਹੈ, ਉੱਥੇ ਹੀ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਰਾਨੀ ਜਲ ਸੈਨਾ ਦਾ ਅਤਿ-ਆਧੁਨਿਕ ਜੰਗੀ ਜਹਾਜ਼ IRIS Dena ਸ਼੍ਰੀਲੰਕਾ ਦੇ ਗਾਲੇ ਤੱਟ ਤੋਂ ਲਗਭਗ 40 ਸਮੁੰਦਰੀ ਮੀਲ ਦੂਰ ਭੇਤਭਰੇ ਹਾਲਾਤਾਂ 'ਚ ਡੁੱਬ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਭਾਰਤ ਵਿੱਚ 'ਮਿਲਾਨ 2026' ਅਭਿਆਸ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ।

ਇਰਾਨੀ ਫ੍ਰੀਗੇਟ 'ਆਈਰਿਸ ਦੇਨਾ' ਤੋਂ ਐਮਰਜੈਂਸੀ ਮੈਸੇਜ ਮਿਲਣ ਤੋਂ ਬਾਅਦ ਸ਼੍ਰੀਲੰਕਾ ਦੇ ਸੁਰੱਖਿਆ ਬਲਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਤੇ ਜਹਾਜ਼ 'ਤੇ ਸਵਾਰ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਆਰੰਭੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ 'ਤੇ ਕਰੀਬ 180 ਕਰਮਚਾਰੀ ਸਵਾਰ ਸਨ, ਜਿਨ੍ਹਾਂ 'ਚੋਂ ਹੁਣ ਤੱਕ ਸਿਰਫ਼ 30-40 ਲੋਕਾਂ ਨੂੰ ਹੀ ਬਚਾਇਆ ਜਾ ਸਕਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਬਚਾਏ ਗਏ ਲੋਕਾਂ ਨੂੰ ਇਲਾਜ ਲਈ ਗਾਲੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ

ਸੋਸ਼ਲ ਮੀਡੀਆ ਅਤੇ ਰੱਖਿਆ ਮਾਹਿਰਾਂ ਵਿੱਚ ਇਹ ਚਰਚਾ ਤੇਜ਼ ਹੈ ਕਿ ਇਸ ਜਹਾਜ਼ ਨੂੰ ਅਮਰੀਕੀ ਜਲ ਸੈਨਾ ਦੀ ਪਣਡੁੱਬੀ ਜਾਂ ਜੰਗੀ ਜਹਾਜ਼ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾ ਹਿੰਦ ਮਹਾਸਾਗਰ ਵਿੱਚ ਸਥਿਤ ਅਮਰੀਕੀ ਫੌਜੀ ਅੱਡੇ ਡੀਏਗੋ ਗਾਰਸੀਆ ਤੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਐਪਿਕ ਫਿਊਰੀ' ਦਾ ਹਿੱਸਾ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਰਾਨ ਅਤੇ ਅਮਰੀਕਾ ਵਿਚਾਲੇ ਸਿੱਧੀ ਜੰਗ ਵਰਗੀ ਚੱਲ ਰਹੀ ਹੈ। ਇਰਾਨ ਦੇ ਜਹਾਜ਼ਾਂ ਨੂੰ ਅਰਬ ਸਾਗਰ ਅਤੇ ਫਾਰਸ ਦੀ ਖਾੜੀ ਵਿੱਚ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। IRIS Dena ਇਰਾਨ ਵਿੱਚ ਹੀ ਬਣਿਆ ਇੱਕ ਨਵਾਂ ਜੰਗੀ ਜਹਾਜ਼ ਸੀ, ਜਿਸ ਨੂੰ 2021 ਵਿੱਚ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News