ਇਕ ਹੋਰ ਜੰਗ ਦੀ ਤਿਆਰੀ ! ਰੂਵੇਂਗ ''ਚ ਅੱਧੀ ਰਾਤੀਂ ਹੋ ਗਿਆ ਭਿਆਨਕ ਹਮਲਾ, ਗੂੜ੍ਹੀ ਨੀਂਦੇ ਸੁੱਤੇ 169 ਲੋਕਾਂ ਦੀ ਮੌਤ
Tuesday, Mar 03, 2026 - 09:50 AM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਨਾਲ ਜੰਗ ਛੇੜੀ ਹੋਈ ਹੈ, ਉੱਥੇ ਹੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵੀ ਤਾਬੜਤੋੜ ਹਮਲੇ ਲਗਾਤਾਰ ਜਾਰੀ ਹਨ। ਇਸੇ ਦੌਰਾਨ ਅਫਰੀਕੀ ਦੇਸ਼ ਸੂਡਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰੂਵੇਂਗ ਪ੍ਰਬੰਧਕੀ ਖੇਤਰ ਵਿੱਚ ਐਤਵਾਰ ਤੜਕੇ ਹੋਏ ਇੱਕ ਬੇਹੱਦ ਭਿਆਨਕ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਹਥਿਆਰਬੰਦ ਨੌਜਵਾਨਾਂ ਦੇ ਇੱਕ ਸਮੂਹ ਨੇ ਅਬੀਏਮਨੋਮ ਕਾਉਂਟੀ ਵਿੱਚ ਉਸ ਸਮੇਂ ਹਮਲਾ ਕੀਤਾ ਜਦੋਂ ਲੋਕ ਗੂੜ੍ਹੀ ਨੀਂਦ ਵਿੱਚ ਸੁੱਤੇ ਹੋਏ ਸਨ।
ਰੂਵੇਂਗ ਦੇ ਸੂਚਨਾ ਮੰਤਰੀ ਜੇਮਸ ਮੋਨੀਲੁਆਕ ਮਿਜੋਕ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ 169 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 90 ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹਨ। ਇਸ ਤੋਂ ਇਲਾਵਾ, ਹਮਲਾਵਰਾਂ ਨਾਲ ਲੋਹਾ ਲੈਂਦੇ ਹੋਏ ਪੁਲਸ ਅਤੇ ਖੇਤਰੀ ਬਲਾਂ ਦੇ 79 ਮੈਂਬਰ ਵੀ ਸ਼ਹੀਦ ਹੋ ਗਏ ਹਨ। ਹਮਲੇ ਵਿੱਚ ਖੇਤਰ ਦੇ ਕਮਿਸ਼ਨਰ ਅਤੇ ਕਾਰਜਕਾਰੀ ਨਿਰਦੇਸ਼ਕ ਸਮੇਤ ਕਈ ਉੱਚ ਸਥਾਨਕ ਅਧਿਕਾਰੀ ਵੀ ਮਾਰੇ ਗਏ ਹਨ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਨੂਰ ਖ਼ਾਨ ਏਅਰਬੇਸ 'ਤੇ ਹੋਈ ਏਅਰਸਟ੍ਰਾਈਕ ! ਰੱਖਿਆ ਮੰਤਰਾਲੇ ਨੇ ਖ਼ੁਦ ਕੀਤਾ ਐਲਾਨ
ਹਮਲਾਵਰਾਂ ਨੇ ਤਿੰਨ ਤੋਂ ਚਾਰ ਘੰਟੇ ਤੱਕ ਇਲਾਕੇ ਵਿੱਚ ਤਾਂਡਵ ਮਚਾਇਆ। ਉਨ੍ਹਾਂ ਨੇ ਕਈ ਘਰਾਂ ਅਤੇ ਬਾਜ਼ਾਰਾਂ ਨੂੰ ਅੱਗ ਲਗਾ ਦਿੱਤੀ। 50 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਗੁਆਂਢੀ ਇਲਾਕਿਆਂ ਵਿੱਚ ਚੱਲ ਰਿਹਾ ਹੈ। ਰੂਵੇਂਗ ਦੇ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਹਮਲਾਵਰ ਗੁਆਂਢੀ 'ਯੂਨਿਟੀ ਸਟੇਟ' ਤੋਂ ਆਏ ਸਨ ਅਤੇ 'ਸੂਡਾਨ ਪੀਪਲਜ਼ ਲਿਬਰੇਸ਼ਨ ਆਰਮੀ-ਇਨ-ਅਪੋਜ਼ੀਸ਼ਨ' ਨਾਲ ਜੁੜੇ ਹੋਏ ਸਨ। ਹਾਲਾਂਕਿ, SPLM-IO ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਸੰਯੁਕਤ ਰਾਸ਼ਟਰ ਮਿਸ਼ਨ ਨੇ ਦੱਸਿਆ ਕਿ ਲਗਭਗ 1,000 ਆਮ ਲੋਕਾਂ ਨੇ ਜਾਨ ਬਚਾਉਣ ਲਈ ਉਨ੍ਹਾਂ ਦੇ ਬੇਸ ਕੋਲ ਸ਼ਰਨ ਲਈ ਹੈ। ਮਿਸ਼ਨ ਨੇ ਹਿੰਸਾ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਸਰਕਾਰੀ ਫੌਜਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਹਮਲਾਵਰਾਂ ਨੂੰ ਖਦੇੜ ਦਿੱਤਾ ਗਿਆ ਹੈ ਅਤੇ ਹੁਣ ਸਥਿਤੀ ਕੰਟਰੋਲ ਹੇਠ ਦੱਸੀ ਜਾ ਰਹੀ ਹੈ। ਪਰ ਇਸ ਘਟਨਾ ਨੇ ਸੂਡਾਨ ਵਿੱਚ ਵੱਡੇ ਪੱਧਰ 'ਤੇ ਗ੍ਰਹਿ ਯੁੱਧ ਛਿੜਨ ਦੇ ਖ਼ਤਰੇ ਨੂੰ ਮੁੜ ਹਵਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋ ਗਿਆ ਹਮਲਾ ! IAEA ਨੇ 'ਲੀਕੇਜ' ਨੂੰ ਲੈ ਕੇ ਦਿੱਤੀ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
