ਤੁਲਸੀ ਗਬਾਰਡ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਰਾਸ਼ਟਰਪਤੀ ਚੋਣਾਂ ਲੱੜਣ ਤੋਂ ਕੀਤਾ ਇਨਕਾਰ

08/30/2019 11:52:49 PM

ਵਾਸ਼ਿੰਗਟਨ - ਮੀਡੀਆ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਕਾਂਗਰਸ ’ਚ ਪਹਿਲੀ ਹਿੰਦੂ ਸੰਸਦੀ ਮੈਂਬਰ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦੀ ਦੌੜ ’ਚ ਸ਼ਾਮਲ ਤੁਲਸੀ ਗਬਾਰਡ ਨੇ ਆਖਿਆ ਹੈ ਕਿ ਉਹ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਨੂੰ ਲੈ ਕੇ ਪਾਰਟੀ ਦੀਆਂ ਅੰਦਰੂਨੀ ਚੋਣਾਂ ਜਿੱਤਣ ’ਚ ਅਸਫਲ ਰਹਿੰਦੀ ਹੈ ਤਾਂ ਉਹ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣਾਂ ਨਹੀਂ ਲੜੇਗੀ।

ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ, ਇਰਾਕ ਜੰਗ ’ਚ ਹਿੱਸਾ ਲੈਣ ਵਾਲੀ ਸਾਬਕਾ ਦਿੱਗਜ਼ ਫੌਜੀ 38 ਸਾਲਾ ਗਬਾਰਡ, ਜੋ 2013 ਤੋਂ ਹਵਾਈ ਦੇ ਦੂਜੇ ਕਾਂਗਰਸ ਜ਼ਿਲੇ ਦੀ ਨੁਮਾਇੰਦਗੀ ਕਰ ਰਹੀ ਹੈ, ਨੇ ਆਖਿਆ ਕਿ ਉਹ ਇਸ ਅਭਿਆਨ ਨੂੰ ਅੱਗੇ ਵਧਾਉਣ, ਜ਼ਮੀਨੀ ਅਭਿਆਨ ਨੂੰ ਜਾਰੀ ਰੱਖਣ, ਅਮਰੀਕੀ ਲੋਕਾਂ ਨੂੰ ਸੰਦੇਸ਼ ਦੇਣ ਅਤੇ ਉਨ੍ਹਾਂ ਤੋਂ ਸਮਰਥਨ ਮੰਗਣ ਦਾ ਕਾਰਜ ਜਾਰੀ ਰੱਖਣ ’ਤੇ ਧਿਆਨ ਦੇਵੇਗੀ। ਉਨ੍ਹਾਂ ਨੇ ਨੈੱਟਵਰਕ ਨੂੰ ਦੱਸਿਆ ਕਿ ਮੈਂ ਅਜਿਹਾ ਨਹੀਂ ਕਰਾਂਗੀ, ਨਾ ਮੈਂ ਇਸ ਤੋਂ ਇਨਕਾਰ ਕਰ ਦਿੱਤਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਗਬਾਰਡ ਹਾਲਾਂਕਿ ਸਤੰਬਰ ’ਚ ਪਹਿਲੀਆਂ 2 ਬਹਿਸਾਂ ਤੋਂ ਬਾਅਦ ਅਗਲੀ ਡੈਮੋਕ੍ਰੇਟਿਕ ਬਹਿਸ ਲਈ ਕਵਾਲੀਫਾਈ ਕਰਨ ’ਚ ਅਸਫਲ ਰਹੀ। ਕਵਾਲੀਫਾਈ ਕਰਨ ਲਈ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀ. ਐੱਨ. ਸੀ.) ਦੇ ਘਟੋਂ-ਘੱਟ ਵੋਟ ਹਾਸਲ ਨਾ ਕਰ ਸਕੀ। ਉਨ੍ਹਾਂ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਇਸ ਬਾਰੇ ’ਤ ਕੋਈ ਸਪੱਸ਼ਟੀਕਰਨ ਨਹੀਂ ਹੈ ਕਿ ਕੁਝ ਵਿਸ਼ੇਸ਼ ਵੋਟਿੰਗ ਕਵਾਲੀਫਾਈ ਕਰਨ ਲਈ ਕਿਉ ਜ਼ਰੂਰੀ ਹਨ ਜਦਕਿ ਹੋਰ ਬਹੁਤ ਭਰੋਸੇਯੋਗ ਮਾਨਤਾ ਪ੍ਰਾਪਤ ਵੋਟਿੰਗ ਕਵਾਲੀਫਾਈ ਕਰਨ ਲਈ ਜ਼ਰੂਰੀ ਨਹੀਂ ਹੈ। ਆਪਣੀ ਜ਼ਿੰਦਗੀ ਦੀ ਸ਼ੁਰੂਆਤ ’ਚ ਹੀ ਹਿੰਦੂ ਧਰਮ¿; ਨੂੰ ਅਪਣਾਉਣ ਵਾਲੀ ਗਬਾਰਡ ਭਾਰਤੀ ਅਮਰੀਕੀਆਂ ਵਿਚਾਲੇ ਕਾਫੀ ਲੋਕ ਪ੍ਰਸਿੱਧ ਹੈ।


Khushdeep Jassi

Content Editor

Related News