TTP ਨੇ ਖੈਬਰ ਪਖਤੂਨਖਵਾ ਦੀ ‘ਬੰਨੂ ਚੌਕੀ’ ਤੋਂ ਪਾਕਿ ਫੌਜੀਆਂ ਨੂੰ ਖਦੇੜਿਆ
Monday, Nov 10, 2025 - 01:13 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਪਾਕਿਸਤਾਨੀ ਆਰਮੀ ਨੂੰ ਇਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਟੀ. ਟੀ. ਪੀ. ਦੇ ਲੜਾਕਿਆਂ ਨੇ ਅਸ਼ਾਂਤ ਖੈਬਰ ਪਖਤੂਨਖਵਾ ਦੇ ਬੰਨੂ ਜ਼ਿਲੇ ਪਾਕਿਸਤਾਨੀ ਫੌਜ ਤੋਂ ਉਸਦੀ ਮੁੱਖ ਚੌਕੀ ’ਤੇ ਕਬਜ਼ਾ ਕਰ ਲਿਆ ਹੈ।
ਟੀ. ਟੀ. ਪੀ. ਨੇ ਇੱਥੇ ਪਾਕਿਸਤਾਨੀ ਫੌਜ ਦੀ ਚੌਕੀ ’ਤੇ ਹਮਲਾ ਕੀਤਾ ਅਤੇ ਇੱਥੋਂ ਫੌਜੀਆਂ ਨੂੰ ਭਜਾ ਦਿੱਤਾ। ਪਾਕਿਸਤਾਨੀ ਫੌਜ ਦੇ ਭੱਜਣ ਤੋਂ ਬਾਅਦ ਟੀ. ਟੀ. ਪੀ. ਨੇ ਹਥਿਆਰ ਜ਼ਬਤ ਕਰ ਲਏ ਅਤੇ ਚੌਕੀ ’ਤੇ ਕਬਜ਼ਾ ਕਰ ਲਿਆ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਤਣਾਅ ਵਧਿਆ ਹੋਇਆ ਹੈ। ਪਾਕਿਸਤਾਨੀ ਫੌਜ ਅਤੇ ਸਰਕਾਰ ਦਾ ਦਾਅਵਾ ਹੈ ਕਿ ਟੀ. ਟੀ. ਪੀ. ਨੂੰ ਅਫਗਾਨਿਸਤਾਨ ’ਚ ਸ਼ਰਣ ਮਿਲ ਰਹੀ ਹੈ। ਉਹ ਅਫਗਾਨਿਸਤਾਨ ਤੋਂ ਆ ਕੇ ਪਾਕਿਸਤਾਨੀ ਸੁਰੱਖਿਆ ਫੋਰਸਾਂ ’ਤੇ ਹਮਲਾ ਕਰ ਰਹੇ ਹਨ।
