ਲਹਿੰਦੇ ਪੰਜਾਬ ''ਚ ਵੱਡੀ ਕਾਰਵਾਈ! ਅਲ-ਕਾਇਦਾ ਤੇ TTP ਦੇ 26 ਅੱਤਵਾਦੀ ਗ੍ਰਿਫਤਾਰ

Saturday, Feb 14, 2026 - 05:09 PM (IST)

ਲਹਿੰਦੇ ਪੰਜਾਬ ''ਚ ਵੱਡੀ ਕਾਰਵਾਈ! ਅਲ-ਕਾਇਦਾ ਤੇ TTP ਦੇ 26 ਅੱਤਵਾਦੀ ਗ੍ਰਿਫਤਾਰ

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪਿਛਲੇ ਇੱਕ ਮਹੀਨੇ ਦੌਰਾਨ 26 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਵਿੱਚ ਪਾਬੰਦੀਸ਼ੁਦਾ ਸੰਗਠਨਾਂ ਅਲ-ਕਾਇਦਾ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਪੰਜ ਖ਼ਤਰਨਾਕ ਅੱਤਵਾਦੀ ਵੀ ਸ਼ਾਮਲ ਹਨ।

ਖੁਫੀਆ ਅਪ੍ਰੇਸ਼ਨਾਂ ਦੌਰਾਨ ਹੋਈਆਂ ਗ੍ਰਿਫਤਾਰੀਆਂ 
ਪੰਜਾਬ ਪੁਲਸ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (CTD) ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 286 ਖੁਫੀਆ ਅਧਾਰਤ ਕਾਰਵਾਈਆਂ (IBOs) ਕੀਤੀਆਂ। ਇਸ ਮੁਹਿੰਮ ਦੌਰਾਨ 286 ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਇਹ 26 ਗ੍ਰਿਫਤਾਰੀਆਂ ਅਮਲ ਵਿੱਚ ਲਿਆਂਦੀਆਂ ਗਈਆਂ। ਪੁਲਸ ਮੁਤਾਬਕ ਇਨ੍ਹਾਂ ਅੱਤਵਾਦੀਆਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਮਹੱਤਵਪੂਰਨ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ।

ਭਾਰੀ ਮਾਤਰਾ 'ਚ ਵਿਸਫੋਟਕ ਬਰਾਮਦ
ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਗਏ ਸਾਮਾਨ 'ਚ 4,935 ਗ੍ਰਾਮ ਵਿਸਫੋਟਕ, 19 ਡੈਟੋਨੇਟਰ ਅਤੇ 34 ਫੁੱਟ ਸੇਫਟੀ ਫਿਊਜ਼ ਵਾਇਰ, ਤਿੰਨ ਆਈ.ਈ.ਡੀ. (IED) ਬੰਬ ਤੇ ਪਾਬੰਦੀਸ਼ੁਦਾ ਜਥੇਬੰਦੀਆਂ ਦਾ ਸਾਹਿਤ ਸ਼ਾਮਲ ਹਨ।

ਕਈ ਸ਼ਹਿਰਾਂ ਵਿੱਚ ਫੈਲਿਆ ਸੀ ਜਾਲ 
ਇਹ ਅੱਤਵਾਦੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਲਾਹੌਰ, ਸਰਗੋਧਾ, ਸਾਹੀਵਾਲ, ਖੁਸ਼ਾਬ, ਮੀਆਂਵਾਲੀ, ਭੱਖਰ, ਫੈਸਲਾਬਾਦ, ਝੰਗ, ਚੱਕਵਾਲ, ਰਾਜਨਪੁਰ, ਨਾਰੋਵਾਲ ਅਤੇ ਪਾਕਪਤਨ ਤੋਂ ਫੜੇ ਗਏ ਹਨ। CTD ਨੇ ਜਾਣਕਾਰੀ ਦਿੱਤੀ ਹੈ ਕਿ ਫੜੇ ਗਏ ਅੱਤਵਾਦੀਆਂ ਖਿਲਾਫ 25 ਮਾਮਲੇ ਦਰਜ ਕੀਤੇ ਗਏ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News