"ਅਸੀਂ ਅਮਰੀਕਾ ਦੇ ਸਿਰ 'ਤੇ ਨਹੀਂ ਪਲਦੇ" - ਕੈਨੇਡੀਅਨ PM ਕਾਰਨੀ ਦੇ ਤੇਵਰਾਂ ਤੋਂ ਭੜਕੇ ਟਰੰਪ, ਲਿਆ ਬਦਲਾ !
Friday, Jan 23, 2026 - 05:53 PM (IST)
ਵਾਸ਼ਿੰਗਟਨ (ਏਜੰਸੀ) : ਅਮਰੀਕਾ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁੜੱਤਣ ਲਗਾਤਾਰ ਵਧਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪ੍ਰਸਤਾਵਿਤ 'ਬੋਰਡ ਆਫ਼ ਪੀਸ' (Board of Peace) ਲਈ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਪੋਸਟ ਸਾਂਝੀ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ, ਜਿਸ ਨਾਲ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਕੂਟਨੀਤਕ ਜੰਗ ਹੋਰ ਤੇਜ਼ ਹੋ ਗਈ ਹੈ।
ਕਿਉਂ ਲਿਆ ਗਿਆ ਇਹ ਫੈਸਲਾ?
ਇਹ ਕਦਮ ਦੋਵਾਂ ਨੇਤਾਵਾਂ ਵਿਚਾਲੇ ਹੋਈ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਚੁੱਕਿਆ ਗਿਆ ਹੈ। ਦਰਅਸਲ, ਟਰੰਪ ਨੇ ਦਾਅਵਾ ਕੀਤਾ ਸੀ ਕਿ "ਕੈਨੇਡਾ ਸਿਰਫ਼ ਅਮਰੀਕਾ ਕਾਰਨ ਹੀ ਜਿਉਂਦਾ ਹੈ।" ਮਾਰਕ ਕਾਰਨੀ ਨੇ ਇਸ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੀ ਸਾਂਝੇਦਾਰੀ ਅਹਿਮ ਹੈ, ਪਰ ਕੈਨੇਡਾ ਅਮਰੀਕਾ ਸਿਰ 'ਤੇ ਨਹੀਂ, ਸਗੋਂ ਆਪਣੀ ਪਛਾਣ ਅਤੇ ਨਾਗਰਿਕਾਂ ਕਾਰਨ ਵਧ-ਫੁੱਲ ਰਿਹਾ ਹੈ।
ਦਾਵੋਸ ਸੰਮੇਲਨ ਤੋਂ ਸ਼ੁਰੂ ਹੋਈ ਸੀ ਜੰਗ
ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਕੋਈ ਮੁਲਾਕਾਤ ਨਹੀਂ ਹੋਈ। ਕਾਰਨੀ ਨੇ ਟਰੰਪ ਦੀਆਂ ਟੈਰਿਫ (ਟੈਕਸ) ਨੀਤੀਆਂ ਅਤੇ ਆਰਥਿਕ ਦਬਾਅ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਦੂਜੇ ਪਾਸੇ, ਵ੍ਹਾਈਟ ਹਾਊਸ ਵਿੱਚ ਵਾਪਸੀ ਤੋਂ ਬਾਅਦ ਟਰੰਪ ਨੇ ਕੈਨੇਡਾ ਵਿਰੁੱਧ ਸਖ਼ਤ ਰੁਖ ਅਖਤਿਆਰ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਨਹੀਂ ਮੰਨਿਆ ਈਰਾਨ, ਆਖਰ ਪ੍ਰਦਰਸ਼ਨਕਾਰੀ ਨੂੰ ਦੇ ਦਿੱਤੀ ਫਾਂਸੀ
ਟਰੰਪ ਦੇ ਵਿਵਾਦਿਤ ਬਿਆਨ
ਟਰੰਪ ਪਹਿਲਾਂ ਵੀ ਕੈਨੇਡਾ ਨੂੰ ਲੈ ਕੇ ਕਈ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਹਨ। ਉਨ੍ਹਾਂ ਨੇ ਕੈਨੇਡਾ 'ਤੇ ਭਾਰੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: TikTok ਦੀ ਹੋਈ ਵਾਪਸੀ ! ਚੀਨੀ ਕੰਪਨੀ ਨੇ ਅਮਰੀਕੀ ਦਿੱਗਜਾਂ ਨਾਲ ਮਿਲਾਇਆ ਹੱਥ
ਕੀ ਪਵੇਗਾ ਅਸਰ?
ਮਾਹਿਰਾਂ ਦਾ ਮੰਨਣਾ ਹੈ ਕਿ ਸੱਦਾ ਵਾਪਸ ਲੈਣ ਦੇ ਇਸ ਫੈਸਲੇ ਨਾਲ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਅਤੇ ਸਿਆਸੀ ਸਬੰਧਾਂ ਵਿੱਚ ਹੋਰ ਖਟਾਸ ਆ ਸਕਦੀ ਹੈ।
ਇਹ ਵੀ ਪੜ੍ਹੋ: ਕਾਰ 'ਚ ਕਿਸੇ ਹੋਰ ਨਾਲ ਬੈਠੀ ਸੀ ਸਹੇਲੀ, ਮੁੰਡੇ ਨੇ ਮਾਰ 'ਤੀਆਂ ਗੋਲੀਆਂ, 3 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
