ਕਤਲ ਦੇ ਮਾਮਲੇ ''ਚ ਬਰੀ ਹੋਇਆ ਵਿਅਕਤੀ ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਮੁੜ ਗ੍ਰਿਫ਼ਤਾਰ
Thursday, Jan 22, 2026 - 06:50 AM (IST)
ਵੈਨਕੂਵਰ (ਮਲਕੀਤ ਸਿੰਘ) : ਸਾਲ 1984 ਵਿੱਚ ਵਿੰਨੀਪੇਗ ਦੇ ਇੱਕ ਕਤਲ ਮਾਮਲੇ ਵਿੱਚ ਪਹਿਲਾਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰੀ ਹੋ ਚੁੱਕੇ ਮਾਰਕ ਐਡਵਰਡ ਗ੍ਰਾਂਟ ਨੂੰ ਵੈਨਕੂਵਰ ਵਿੱਚ ਇੱਕ ਮਹਿਲਾ ਨਾਲ ਯੌਨ ਸ਼ੋਸ਼ਣ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਮੁੜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਦੋਸ਼ੀ ਦੀ ਉਮਰ 62 ਸਾਲ ਹੈ ਅਤੇ ਉਸ ‘ਤੇ ਕਈ ਫੌਜਦਾਰੀ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ : 'Greenland 'ਤੇ ਕਬਜ਼ੇ ਲਈ ਨਹੀਂ ਵਰਤਾਂਗਾ ਫੌਜ', ਟਰੰਪ ਨੇ ਨਾਟੋ ਤੇ ਯੂਰਪ 'ਤੇ ਵਿੰਨ੍ਹਿਆ ਨਿਸ਼ਾਨਾ
ਪੁਲਸ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਦੋਸ਼ ਹੈ ਕਿ ਗ੍ਰਾਂਟ ਨੇ ਆਪਣੇ ਘਰ ਵਿੱਚ 60 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ ਗੈਰ-ਕਾਨੂੰਨੀ ਤੌਰ ‘ਤੇ ਕੈਦ ਕਰਕੇ ਉਸ ਨਾਲ ਯੌਨ ਸ਼ੋਸ਼ਣ ਕੀਤਾ। ਮਹਿਲਾ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਯਾਦ ਰਹੇ ਕਿ ਮਾਰਕ ਐਡਵਰਡ ਗ੍ਰਾਂਟ ਦਾ ਨਾਮ ਪਹਿਲਾਂ ਵੀ ਚਰਚਾ ਵਿੱਚ ਆ ਚੁੱਕਾ ਹੈ। 1984 ਵਿੱਚ ਵਿੰਨੀਪੇਗ ਵਿੱਚ ਇੱਕ ਕਿਸ਼ੋਰ ਦੀ ਹੱਤਿਆ ਦੇ ਮਾਮਲੇ ਵਿੱਚ ਉਹ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਸੀ, ਪਰ ਬਾਅਦ ਵਿੱਚ ਅਪੀਲ ਦੌਰਾਨ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।
