ਚੇਅਰਲਿਫਟ ਤੋਂ ਡਿੱਗਣ ਕਾਰਨ 18 ਸਾਲਾ ਨੌਜਵਾਨ ਦੀ ਮੌਤ
Saturday, Jan 17, 2026 - 06:46 AM (IST)
ਵੈਨਕੂਵਰ (ਮਲਕੀਤ ਸਿੰਘ) : ਵੈਨਕੂਵਰ ਨੇੜੇ ਸਥਿਤ ਸਾਈਪ੍ਰਸ ਮਾਊਂਟੇਨ ਸਕੀ ਰਿਸੋਰਟ ਵਿੱਚ ਚੇਅਰਲਿਫਟ ਤੋਂ ਡਿੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮੈਪਲ ਰਿਜ਼ ਸ਼ਹਿਰ ਦਾ ਰਹਿਣ ਵਾਲਾ ਸੀ। ਹਾਦਸੇ ਦੀ ਸੂਚਨਾ ਮਿਲਣ ‘ਤੇ ਵੈਸਟ ਵੈਨਕੂਵਰ ਪੁਲਸ ਅਤੇ ਐਮਰਜੈਂਸੀ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ, ਪਰ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ।
ਇਹ ਵੀ ਪੜ੍ਹੋ : ਸਭ ਤੋਂ ਛੋਟੀ ਉਮਰ ਦੀ ਕੈਨੇਡੀਅਨ MP ਅਮਨਦੀਪ ਸੋਢੀ ਦਾ ਸਰੀ 'ਚ ਸ਼ਾਨਦਾਰ ਸਵਾਗਤ
ਪੁਲਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਸਕੀ ਰਿਸੋਰਟ ਪ੍ਰਬੰਧਕਾਂ ਵੱਲੋਂ ਵੀ ਉਕਤ ਦੁਰਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਗੱਲ ਕਹੀ ਗਈ ਹੈ।
