ਮਿਲਾਣੋ ਕੋਰਟੀਨਾ ਵਿੰਟਰ ਓਲੰਪਿਕ ਲਈ ਸਾਰਾਹ ਨਰਸ ਦੀ ਕੈਨੇਡੀਅਨ ਟੀਮ ''ਚ ਵਾਪਸੀ

Friday, Jan 16, 2026 - 10:07 AM (IST)

ਮਿਲਾਣੋ ਕੋਰਟੀਨਾ ਵਿੰਟਰ ਓਲੰਪਿਕ ਲਈ ਸਾਰਾਹ ਨਰਸ ਦੀ ਕੈਨੇਡੀਅਨ ਟੀਮ ''ਚ ਵਾਪਸੀ

ਵੈਨਕੂਵਰ (ਮਲਕੀਤ ਸਿੰਘ) – ਵੈਨਕੂਵਰ ਗੋਲਡਨਆਈਜ਼ (Vancouver Goldeneyes) ਦੀ ਸਟਾਰ ਖਿਡਾਰਨ ਸਾਰਾਹ ਨਰਸ ਮਿਲਾਣੋ ਕੋਰਟੀਨਾ ਵਿੰਟਰ ਓਲੰਪਿਕ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਵੇਂ ਕਿ ਸਾਰਾਹ ਨਰਸ ਮੋਢੇ ਦੀ ਸੱਟ (upper-body injury) ਕਾਰਨ 21 ਨਵੰਬਰ ਤੋਂ ਬਾਅਦ ਆਪਣੀ ਟੀਮ ਲਈ ਕੋਈ ਮੈਚ ਨਹੀਂ ਖੇਡ ਸਕੀ, ਪਰ ਉਸ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਦੇ ਹੋਏ ਕੌਮੀ ਚੋਣ ਕਮੇਟੀ ਨੇ ਉਸ ’ਤੇ ਭਰੋਸਾ ਜਤਾਉਂਦੇ ਹੋਏ ਉਸਨੂੰ ਓਲੰਪਿਕ ਟੀਮ ਵਿੱਚ ਸ਼ਾਮਲ ਕੀਤਾ ਹੈ।

ਬੁੱਧਵਾਰ ਸਵੇਰੇ ਐਗਰੋਡੋਮ ਵਿਖੇ ਹੋਏ ਅਭਿਆਸ ਸੈਸ਼ਨ ਦੌਰਾਨ ਸਾਰਾਹ ਨਰਸ ਕਾਫੀ ਲੈਅ ਵਿੱਚ ਨਜ਼ਰ ਆਈ। ਸਾਰਾਹ ਪਿਛਲੇ ਕੁਝ ਮਹੀਨਿਆਂ ਤੋਂ  ਨਿਯਮਤ ਤੌਰ ’ਤੇ ਨਹੀਂ ਖੇਡ ਸਕੀ, ਪਰ ਕੋਚਿੰਗ ਸਟਾਫ਼ ਮੰਨਦਾ ਹੈ ਕਿ ਉਸ ਦਾ ਤਜ਼ਰਬਾ, ਸੂਝਬੂਝ ਅਤੇ ਵੱਡੇ ਮੌਕਿਆਂ ’ਤੇ ਪ੍ਰਦਰਸ਼ਨ ਕਰਨ ਦੀ ਸਮਰਥਾ ਓਲੰਪਿਕ ਟੀਮ ਲਈ ਕਾਫ਼ੀ ਅਹਿਮ ਸਾਬਤ ਹੋ ਸਕਦੀ ਹੈ। ਕੈਨੇਡਾ ਦੀ ਮਹਿਲਾ ਹਾਕੀ ਟੀਮ ਲਈ ਸਾਰਾ ਨਰਸ ਪਹਿਲਾਂ ਵੀ ਓਲੰਪਿਕ ਅਤੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। 


author

cherry

Content Editor

Related News